ਲੁਧਿਆਣਾ,(ਸਹਿਗਲ)- ਪਿਛਲੇ ਕੁਝ ਦਿਨਾਂ ਤੋਂ ਮਹਾਨਗਰ ਵਿਚ ਕੋਰੋਨਾ ਦਾ ਕਹਿਰ ਪਹਿਲਾਂ ਨਾਲੋਂ ਵਧ ਗਿਆ ਹੈ। ਜ਼ਿਲ੍ਹੇ ਦੇ ਹਸਪਤਾਲਾਂ ਵਿਚ 6 ਲੁਧਿਆਣਾ ਨਿਵਾਸੀਆਂ ਸਮੇਤ 7 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ, ਜਦੋਂਕਿ 122 ਮਰੀਜ਼ ਪਾਜ਼ੇਟਿਵ ਆਏ ਹਨ। ਸਿਵਲ ਸਰਜਨ ਮੁਤਾਬਕ ਇਨ੍ਹਾਂ ਵਿਚੋਂ 111 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਅੱਜ ਸਾਹਮਣੇ ਆਏ ਮਰੀਜ਼ਾਂ ਵਿਚ 8 ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ। ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 22457 ਹੋ ਗਈ ਹੈ। ਇਨ੍ਹਾਂ ਵਿਚੋਂ 895 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਅਧਿਕਾਰੀਆਂ ਮੁਤਾਬਕ 20686 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਵਿਚ 876 ਐਕਟਿਵ ਮਰੀਜ਼ ਰਹਿ ਗਏ ਹਨ। ਇਸ ਤੋਂ ਇਲਾਵਾ 3159 ਪਾਜ਼ੇਟਿਵ ਮਰੀਜ਼ ਦੂਜੇ ਸ਼ਹਿਰਾਂ ਦੇ ਰਹਿਣ ਵਾਲੇ ਸਨ, ਜੋ ਜ਼ਿਲੇ ਦੇ ਹਸਪਤਾਲਾਂ ਵਿਚ ਪਾਜ਼ੇਟਿਵ ਆਏ। ਇਨ੍ਹਾਂ ਵਿਚੋਂ 376 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 71 ਮਰੀਜ਼ ਐਕਟਿਵ ਦੱਸੇ ਜਾਂਦੇ ਹਨ। ਸਿਵਲ ਹਸਪਤਾਲ ਵਿਚ ਕੋਰੋਨਾ ਦੇ 17 ਮਰੀਜ਼ ਦਾਖਲ ਹਨ, ਜਦੋਂਕਿ ਨਿੱਜੀ ਹਪਸਤਾਲਾਂ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 198 ਹੋ ਗਈ ਹੈ।
166 ਮਰੀਜ਼ ਹੋਮ ਕੁਆਰੰਟਾਈਨ ’ਚ ਭੇਜੇ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 186 ਮਰੀਜ਼ਾਂ ਦੀ ਸਕ੍ਰੀਨਿੰਗ ਉਪਰੰਤ ਇਨ੍ਹਾਂ ਵਿਚੋਂ 166 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ, ਜਿਸ ਨਾਲ ਹੋਮ ਕੁਆਰੰਟਾਈਨ ਵਿਚ ਰਹਿਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 1992 ਹੋ ਗਈ ਹੈ। ਦੂਜੇ ਪਾਸੇ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਮਰੀਜ਼ਾਂ ਦੀ ਗਿਣਤੀ ਵੀ 644 ਤੋਂ ਵਧ ਕੇ 660 ਹੋ ਗਈ ਹੈ।
3859 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲੇ ਵਿਚ ਅੱਜ 3859 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 3262 ਸੈਂਪਲ ਸਿਹਤ ਵਿਭਾਗ ਵੱਲੋਂ ਲੈਬਸ ਵਿਚ ਭੇਜੇ ਗਏ, ਜਦੋਂਕਿ 597 ਸੈਂਪਲ ਨਿੱਜੀ ਹਸਪਤਾਲਾਂ ਵਿਚ ਲੈਬਸ ਵੱਲੋਂ ਇਕੱਠੇ ਕੀਤੇ ਗਏ।
ਪੈਂਡਿੰਗ ਸੈਂਪਲਾਂ ਦੀ ਗਿਣਤੀ ਵਧੀ
ਸਿਹਤ ਵਿਭਾਗ ਵੱਲੋਂ ਭੇਜੇ ਗਏ ਸੈਂਪਲਾਂ ਵਿਚੋਂ ਪੈਂਡਿੰਗ ਸੈਂਪਲਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ 3055 ਸੈਂਪਲ ਰਿਪੋਰਟ ਵਿਚ ਪੈਂਡਿੰਗ ਦਰਸਾਏ ਗਏ ਹਨ, ਜਦੋਂਕਿ ਦੂਜੇ ਕਈ ਜ਼ਿਲਿਆਂ ਵਿਚ ਸਿਹਤ ਵਿਭਾਗਾਂ ਵੱਲੋਂ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਅਗਲੇ ਦਿਨ ਮਿਲ ਜਾਂਦੀ ਹੈ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਇਲਾਕਾ ਉਮਰ/ਲਿੰਗ ਹਸਪਤਾਲ
ਬ੍ਰਾਊਨ ਰੋਡ 82 ਮਹਿਲਾ ਸਿਵਲ
ਰਾਣੀ ਝਾਂਸੀ ਰੋਡ 79 ਪੁਰਸ਼ ਦੀਪ
ਮੁਹੱਲਾ ਬਾਜਰੀਆ 71 ਮਹਿਲਾ ਸੀ. ਐੱਮ. ਸੀ.
ਬਸੰਤ ਨਗਰ 77 ਪੁਰਸ਼ ਸੀ. ਐੱਮ. ਸੀ.
ਪ੍ਰਭਾਤ ਨਗਰ 56 ਮਹਿਲਾ ਰਾਜਿੰਦਰ ਪਟਿਆਲਾ
ਮੋਤੀ ਨਗਰ 70 ਪੁਰਸ਼ ਡੀ. ਐੱਮ. ਸੀ.
ਕੇਂਦਰ ਸਰਕਾਰ ਕਿਸਾਨਾਂ 'ਤੇ ਅੱਤਿਆਚਾਰ ਕਰਕੇ ਟਕਰਾਅ ਦੀ ਸਥਿਤੀ ਪੈਦਾ ਕਰ ਰਹੀ ਹੈ : ਨਕੱਈ
NEXT STORY