ਲੁਧਿਆਣਾ : ਪੂਰੀ ਦੁਨੀਆ 'ਚ ਮਸ਼ਹੂਰ ਹਿੰਦੋਸਤਾਨੀ ਪਰੌਂਠਿਆਂ ਦੀ 1241 ਤਰ੍ਹਾਂ ਦੀ ਵੈਰਾਇਟੀ ਸ਼ੁੱਕਰਵਾਰ ਨੂੰ 'ਪੰਜਾਬ ਕਾਲਜ ਆਫ ਟੈਕਨੀਕਲ ਐਜੂਕੇਸ਼ਨ (ਪੀ. ਸੀ. ਟੀ. ਈ.) ਦੇ ਕੈਂਪਸ 'ਚ ਪਰੋਸੀ ਗਈ। ਕਾਲਜ ਦੇ ਹੋਟਲ ਮੈਨਜਮੈਂਟ ਵਿਭਾਗ ਵਲੋਂ ਇਹ ਕੋਸ਼ਿਸ਼ ਆਜ਼ਾਦੀ ਦਿਹਾੜੇ ਦੇ ਮੌਕੇ ਆਯੋਜਿਤ 'ਭਾਰਤ ਦੀ ਖੋਜ ਪਰੌਂਠਾ ਭੋਜ' ਦੇ ਤਹਿਤ ਕੀਤੀ ਗਈ, ਜਿਸ ਦਾ ਟੀਚਾ ਭਾਰਤੀ ਪਰੌਂਠਿਆਂ ਦੀ ਖੁਸ਼ਬੂ ਦੁਨੀਆ ਭਰ 'ਚ ਖਿਲਾਰ ਕੇ ਵਰਲਡ ਰਿਕਾਰਡ ਬਣਾਉਣਾ ਹੈ।

ਕਾਲਜ ਦੇ ਕੈਂਪਸ ਟੂ 'ਚ ਆਯੋਜਿਤ ਸਮਾਰੋਹ 'ਚ ਹੋਟਲ ਮੈਨਜਮੈਂਟ ਵਿਭਾਗ ਦੇ 300 ਵਿਦਿਆਰਥੀਆਂ ਨੇ 9 ਮਿੰਟਾਂ ਤੇ 10 ਸੈਕਿੰਡਾਂ 'ਚ ਪਰੌਂਠਿਆਂ ਦੀ ਵੱਖ-ਵੱਖ ਵੈਰਾਇਟੀਆਂ ਤਿਆਰ ਕੀਤੀਆਂ।

ਇਸ 'ਚ ਦੇਸ਼ ਦੇ 29 ਸੂਬਿਆਂ ਦੇ ਸਿਗਨੇਚਰ ਪਰੌਂਠੇ ਸ਼ਾਮਲ ਰਹੇ, ਜਿਨ੍ਹਾਂ 'ਚ ਪੰਜਾਬ ਦੇ ਸਰ੍ਹੋੋਂ ਦੇ ਸਾਗ ਦਾ ਪਰੌਂਠਾ, ਕਸ਼ਮੀਰ ਦਾ ਫਿਰਨੀ ਪਰੌਂਠਾ, ਮਿਜੋਰਮ ਦਾ ਬਾਏ ਪਰੌਂਠਾ ਤੇ ਅਰੁਣਾਚਲ ਪ੍ਰਦੇਸ਼ ਦਾ ਬੈਂਬੂ ਸ਼ੂਟ ਪਰੌਂਠਾ ਸ਼ਾਮਲ ਰਹੇ।
'ਨੰਬਰ ਵਨ' ਬਣਨ ਲਈ ਸੁਖਬੀਰ ਨੇ ਆਪਣੇ ਪਿਤਾ ਨੂੰ ਵੀ ਨਹੀਂ ਛੱਡਿਆ : ਬੈਂਸ (ਵੀਡੀਓ)
NEXT STORY