ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸੁਖਪਾਲ ਖਹਿਰਾ ਖਿਲਾਫ ਬੋਲਣ 'ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ ਦਿੱਤਾ ਹੈ। ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਸੁਖਬੀਰ ਦਾ ਕਹਿਣਾ ਹੈ ਕਿ ਖਹਿਰਾ ਖੁਦ ਨੂੰ ਨੰਬਰ ਵਨ ਬਣਾਉਣਾ ਚਾਹੁੰਦਾ ਹੈ ਪਰ ਇਹ ਗੱਲ ਸਭ ਜਾਣਦੇ ਹਨ ਕਿ ਸੁਖਬੀਰ ਨੇ ਖੁਦ ਨੂੰ 'ਨੰਬਰ ਵਨ' ਬਣਾਉਣ ਲਈ ਪਤਾ ਨਹੀਂ ਕਿੰਨੇ ਅਕਾਲੀ ਆਗੂਆਂ ਨੂੰ ਪਿੱਛੇ ਧੱਕਿਆ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਪਿਤਾ ਨੂੰ ਵੀ ਨਹੀਂ ਛੱਡਿਆ। ਸਿਮਰਜੀਤ ਬੈਂਸ ਨੇ ਕਿਹਾ ਕਿ ਸੁਖਬੀਰ ਨੇ ਆਪਣੇ ਪਿਤਾ ਕੋਲ ਮੁੱਖ ਮੰਤਰੀ ਦਾ ਅਹੁਦਾ ਹੁੰਦੇ ਹੋਏ ਵੀ ਉਨ੍ਹਾਂ ਨੂੰ ਹਰ ਮਾਮਲੇ 'ਚ ਪਿੱਛੇ ਰੱਖਿਆ ਤੇ ਖੁਦ ਉਪ ਮੁੱਖ ਮੰਤਰੀ ਹੁੰਦੇ ਹੋਏ ਸਾਰੇ ਕੰਮ ਅੱਗੇ ਆ ਕੇ ਕੀਤੇ। ਉਨ੍ਹਾਂ ਇਸ ਮੌਕੇ ਸੁਖਪਾਲ ਖਹਿਰਾ ਦੀ ਤਾਰੀਫ ਕਰਦਿਆਂ ਕਿਹਾ ਕਿ ਖਹਿਰਾ 'ਨੰਬਰ ਵਨ' ਨੇਤਾ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦਾ ਵਜੂਦ ਪੰਜਾਬ 'ਚ ਖਤਮ ਹੋਣ ਦੀ ਗੱਲ ਵੀ ਕੀਤੀ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਜਲੰਧਰ 'ਚ ਹੋਣ ਵਾਲੀ ਰੈਲੀ 'ਚ ਨਾ ਪੁੱਜਣ ਲਈ ਕਿਤੇ ਨਾ ਕਿਤੇ ਉਨ੍ਹਾਂ ਨੂੰ ਲੋਕਾਂ ਦਾ ਡਰ ਸਤਾ ਰਿਹਾ ਹੈ।
ਸ਼ਿਵਸੈਨਾ ਨੇਤਾ ਦੇ ਘਰ ਦੇ ਬਾਹਰ ਲੱਗੇ ਖਾਲਿਸਤਾਨ ਦੇ ਪੋਸਟਰ, ਦਿੱਤੀ ਜਾਨੋਂ ਮਾਰਨ ਦੀ ਧਮਕੀ (ਤਸਵੀਰਾਂ)
NEXT STORY