ਪਟਿਆਲਾ, (ਪਰਮੀਤ)- ਕੋਰੋਨਾ ਮਹਾਮਾਰੀ ਦਾ ਕਹਿਰ ਪਿਛਲੇ 2 ਦਿਨਾਂ ’ਚ ਘੱਟ ਹੁੰਦਾ ਲੱਗ ਰਿਹਾ ਹੈ। ਕੱਲ ਵੀ ਨਵੇਂ ਬੀਮਾਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ, ਉਥੇ ਬੀਮਾਰ ਹੋਏ 127 ਮਰੀਜ਼ਾਂ ਦੇ ਮੁਕਾਬਲੇ ਇਹ ਗਿਣਤੀ ਤਕਰੀਬਨ ਤਿੰਨ ਗੁਣਾ 311 ’ਤੇ ਪਹੁੰਚ ਗਈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 10641 ਹੋ ਗਈ ਹੈ, ਜਦਕਿ ਠੀਕ ਹੋਣ ਵਾਲਿਆਂ ਦੀ ਗਿਣਤੀ 8328 ਹੋ ਗਈ ਹੈ। ਅੱਜ 8 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦਾ ਅੰਕਡ਼ਾ 294 ਹੋ ਗਿਆ ਹੈ, ਜਦਕਿ 1919 ਕੇਸ ਐਕਟਿਵ ਹਨ।
ਇਨ੍ਹਾਂ ਇਲਾਕਿਆਂ ’ਚੋੋਂ ਮਿਲੇ ਨਵੇਂ ਮਰੀਜ਼
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 127 ਮਰੀਜ਼ਾਂ ’ਚੋਂ 66 ਪਟਿਆਲਾ ਸ਼ਹਿਰ, 4 ਸਮਾਣਾ, 10 ਰਾਜਪੁਰਾ, 3 ਨਾਭਾ, ਬਲਾਕ ਭਾਦਸੋਂ ਤੋਂ 13, ਬਲਾਕ ਕੋਲੀ ਤੋਂ 5, ਬਲਾਕ ਕਾਲੋਮਾਜਰਾ ਤੋਂ 1, ਬਲਾਕ ਹਰਪਾਲਪੁਰ ਤੋਂ 2, ਬਲਾਕ ਦੁਧਨਸਾਧਾ ਤੋਂ 1, ਬਲਾਕ ਸ਼ੁਤਰਾਣਾ ਤੋਂ 22 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 37 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 90 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸ ਪਟਿਆਲਾ ਸ਼ਹਿਰ ਦੇ ਤਫੱਜ਼ਲਪੁਰਾ, ਯਾਦਵਿੰਦਰਾ ਕਾਲੋਨੀ, ਧਾਲੀਵਾਲ ਕਾਲੋਨੀ, ਗੁਰਦਰਸ਼ਨ ਕਾਲੋਨੀ, ਅਮਨ ਬਾਗ, ਗੁੱਡ ਅਰਥ ਕਾਲੋਨੀ, ਭਾਰਤ ਨਗਰ, ਬਾਬੂ ਸਿੰਘ ਕਾਲੋਨੀ, ਨਿਊ ਫਰੈਂਡਜ ਕਾਲੋਨੀ, ਬਚਿੱਤਰ ਨਗਰ, ਨਿਊ ਬਸਤੀ ਬਡੂੰਗਰ, ਮਜੀਠੀਆ ਐਨਕਲੇਵ, ਖਾਲਸਾ ਕਾਲੋਨੀ, ਪ੍ਰਤਾਪ ਨਗਰ, ਕਿਸ਼ੋਰ ਕਾਲੋਨੀ, ਅਮਨ ਨਗਰ, ਗੁਰਦੀਪ ਕਾਲੋਨੀ, ਸੁਨਾਮੀ ਗੇਟ, ਆਈ. ਟੀ. ਬੀ. ਪੀ., ਲਹਿਲ ਕਾਲੋਨੀ, ਹਰਗੋਬਿੰਦ ਨਗਰ, ਮਹਿਤਾ ਕਾਲੋਨੀ, ਮਿਸ਼ਰੀ ਬਾਜ਼ਾਰ, ਭੀਮ ਨਗਰ, ਜੁਝਾਰ ਨਗਰ, ਫੁੱਲਕੀਆਂ ਐਨਕਲੇਵ, ਬਚਿੱਤਰ ਨਗਰ, ਐੱਸ. ਐੱਸ. ਟੀ. ਨਗਰ, ਮਿਲਟਰੀ ਕੈਂਟ, ਤ੍ਰਿਪਡ਼ੀ, ਮਾਡਲ ਟਾਊਨ, ਅਰਬਨ ਅਸਟੇਟ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗਲੀ, ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਪ੍ਰੇਮ ਸਿੰਘ ਕਾਲੋਨੀ, ਰੌਸ਼ਨ ਕਾਲੋਨੀ, ਨੇਡ਼ੇ ਐੱਨ. ਟੀ. ਸੀ., ਬੈਕਸਾਈਡ ਦੁਰਗਾ ਮੰਦਿਰ, ਪੁਰਾਣਾ ਰਾਜਪੁਰਾ, ਡਾਲੀਮਾ ਵਿਹਾਰ, ਸਮਾਣਾ ਦੇ ਪ੍ਰਤਾਪ ਕਾਲੋਨੀ, ਰਾਈਸ ਸ਼ੈਲਰ, ਵਡ਼ੈਚ ਕਾਲੋਨੀ, ਆਰਿਆ ਕਾਲੋਨੀ, ਨਾਭਾ ਦੇ ਅਜੀਤ ਨਗਰ, ਰਾਮਨਗਰ, ਹੀਰਾ ਮਹੱਲ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ।
ਮੰਗਲਵਾਰ ਜਿਨ੍ਹਾਂ ਮਰੀਜ਼ਾਂ ਦੀ ਗਈ ਜਾਨ
– ਤ੍ਰਿਪਡ਼ੀ ਦਾ ਰਹਿਣ ਵਾਲਾ 80 ਸਾਲਾ ਬਜ਼ੁਰਗ ਜੋ ਕਿ ਹਾਈਪਰਟੈਂਸ਼ਨ ਦਾ ਪੁਰਾਣਾ ਮਰੀਜ਼ ਸੀ।
– ਮਾਲਵਾ ਐਨਕਲੇਵ ਦਾ ਰਹਿਣ ਵਾਲਾ 60 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।
– ਸਮਾਣਾ ਦੇ ਵਡ਼ੈਚ ਪੱਤੀ ਦੀ 55 ਸਾਲਾ ਅੌਰਤ ਜੋ ਕਿ ਪੁਰਾਣੀ ਸ਼ੂਗਰ ਦੀ ਮਰੀਜ਼ ਸੀ।
– ਸਮਾਣਾ ਦੇ ਘਡ਼ਾਮਾ ਪੱਤੀ ਦੀ 48 ਸਾਲਾ ਅੌਰਤ ਜੋ ਕਿ ਹਾਈਪਰਟੈਂਸ਼ਨ ਦੀ ਮਰੀਜ਼ ਸੀ ਅਤੇ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।
– ਪੁਰਾਣਾ ਰਾਜਪੁਰਾ ਦੀ ਰਹਿਣ ਵਾਲੀ 61 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਪੁਰਾ ਦੇ ਨਿੱਜੀ ਹਸਪਤਾਲ ’ਚ ਇਲਾਜ ਸੀ।
– ਨਾਭਾ ਦੇ ਮੁਹੱਲਾ ਗੁਰੂ ਨਾਨਕਪੁਰਾ ਦਾ ਰਹਿਣ ਵਾਲਾ 70 ਸਾਲਾ ਬਜ਼ੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।
– ਹਰਗੋਬਿੰਦ ਕਾਲੋਨੀ ਬਹਾਦਰਗਡ਼੍ਹ ਬਲਾਕ ਕੋਲੀ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ਼ ਸੀ।
– ਪਿੰਡ ਸੈਦਖੇਡ਼ੀ ਬਲਾਕ ਕਾਲੋਮਾਜਰਾ ਦਾ ਰਹਿਣ ਵਾਲਾ 76 ਸਾਲਾ ਬਜ਼ੁਰਗ ਜੋ ਕਿ ਸ਼ੂਗਰ ਦਾ ਪੁਰਾਣਾ ਮਰੀਜ਼ ਸੀ ਅਤੇ ਚੰਡੀਮੰਦਿਰ (ਹਰਿਆਣਾ) ਦੇ ਕੰਮਾਂਡੋ ਹਸਪਤਾਲ ’ਚ ਦਾਖਲ ਸੀ।
ਹੁਣ ਤੱਕ ਲਏ ਸੈਂਪਲ 139333
ਨੈਗੇਟਿਵ 127209
ਪਾਜ਼ੇਟਿਵ 10641
ਰਿਪੋਰਟ ਪੈਂਡਿੰਗ 1150
ਕੁੱਲ ਮੌਤਾਂ 294
ਤੰਦਰੁਸਤ ਹੋਏ 8428
ਐਕਟਿਵ 1919
ਜੇਕਰ ਸ਼੍ਰੋਮਣੀ ਅਕਾਲੀ ਦਲ ਸੱਚਮੁੱਚ ਕਿਸਾਨਾਂ ਲਈ ਫਿਕਰਮੰਦ ਹੈ ਤਾਂ ਕੇਂਦਰ ਨਾਲੋਂ ਤੋੜੇ ਆਪਣਾ ਨਾਤਾ : ਕੈਪਟਨ
NEXT STORY