ਚੰਡੀਗੜ੍ਹ (ਮਨਜੋਤ) : ਪੰਜਾਬ ’ਚ ਇਸ ਵਾਰ 24 ਹਜ਼ਾਰ ਮੁਲਾਜ਼ਮਾਂ ’ਚੋਂ ਕਰੀਬ 14 ਹਜ਼ਾਰ ਅਧਿਆਪਕ ਚੋਣ ਡਿਊਟੀ ਨਿਭਾ ਰਹੇ ਹਨ। ਇਹ ਜਾਣਕਾਰੀ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਵੱਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਲੋਕਾਂ/ਵੋਟਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੌਰਾਨ ਸਾਂਝੀ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਤੂਫ਼ਾਨ ਨਾਲ ਭਾਰੀ ਮੀਂਹ ਦੀ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ Alert (ਵੀਡੀਓ)
ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਲੋਕ ਸਭਾ ਚੋਣਾਂ ਕਰਵਾਉਣ ਵਾਸਤੇ ਇਸ ਵਾਰ ਲਗਭਗ 24000 ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ, ਜਿਨ੍ਹਾਂ ’ਚੋਂ ਕਰੀਬ 14 ਹਜ਼ਾਰ ਅਧਿਆਪਕਾਂ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ 24 ਹਜਾਰ 450 ਪੋਲਿੰਗ ਸਟੇਸ਼ਨ ਹਨ।
ਇਹ ਵੀ ਪੜ੍ਹੋ : 35 ਸਾਲ ਪਹਿਲਾਂ ਮਾਸੂਮ ਦਾ ਕਤਲ ਕਰ ਬਣਿਆ ਸਾਧੂ, ਪੁਲਸ ਨੇ ਵੀ ਓਹੀ ਰੂਪ ਧਾਰ ਕਰ 'ਤਾ ਕਮਾਲ (ਵੀਡੀਓ)
ਉਨ੍ਹਾਂ ਨੇ ਕੋਸ਼ਿਸ ਕੀਤੀ ਹੈ ਕਿ ਅਧਿਆਪਕਾਂ ਦੀ ਡਿਊਟੀ ਨਾ ਲਾਈ ਜਾਵੇ ਕਿਉਕਿ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੁੰਦਾ ਹੈ। ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਅਧਿਆਪਕਾਂ ਦੀ ਘੱਟ ਤੋਂ ਘੱਟ ਡਿਊਟੀ ਲਾਈ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking: ਪੰਜਾਬ 'ਚ ਤੜਕਸਾਰ ਵਾਪਰਿਆ ਹਾਦਸਾ, ਪੈਟਰੋਲ ਪੰਪ 'ਤੇ ਟਰੱਕ ਨੂੰ ਲੱਗੀ ਭਿਆਨਕ ਅੱਗ, ਇਕ ਦੀ ਮੌਤ
NEXT STORY