ਖੰਨਾ (ਵਿਪਨ ਬੀਜਾ): ਅੱਜ ਤੜਕਸਾਰ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ 'ਤੇ ਇਕ ਪੈਟਰੋਲ ਪੰਪ 'ਤੇ ਖੜੇਹ੍ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਟਰੱਕ ਵਿਚ ਸੁੱਤੇ ਪਏ ਡਰਾਈਵਰ ਨੂੰ ਬਾਹਰ ਨਿਕਲਣ ਦਾ ਮੌਕਾ ਤਕ ਨਹੀਂ ਮਿਲਿਆ ਤੇ ਉਹ ਟਰੱਕ ਵਿਚ ਹੀ ਸੜ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗਨੀਮਤ ਇਹ ਰਹੀ ਕਿ ਪੈਟਰੋਲ ਪੰਪ ਨੂੰ ਨਹੀਂ ਲੱਗੀ ਨਹੀਂ ਤਾਂ ਬਹੁਤ ਭਿਆਨਕ ਹਾਦਸਾ ਵਾਪਰ ਸਕਦਾ ਸੀ।
ਇਹ ਖ਼ਬਰ ਵੀ ਪੜ੍ਹੋ - Breaking: ਪਟਿਆਲਾ 'ਚ ਹੋਈ ਬੇਅਦਬੀ, CCTV 'ਚ ਕੈਦ ਹੋਈ ਘਟਨਾ; ਪਿੰਡ ਵਾਸੀਆਂ ਨੇ ਦੋਸ਼ੀ ਨੂੰ ਕੀਤਾ ਕਾਬੂ (ਵੀਡੀਓ)
ਜਾਣਕਾਰੀ ਮੁਤਾਬਕ ਖੰਨਾ 'ਚ ਪੈਂਦੇ ਪਿੰਡ ਬੀਜਾ ਨੇੜੇ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ 'ਤੇ ਇਕ ਪੈਟਰੋਲ ਪੰਪ 'ਤੇ ਹਿਮਾਚਲ ਪ੍ਰਦੇਸ਼ ਦੇ ਨੰਬਰ ਦਾ ਇਕ ਟਰੱਕ ਲਗਾ ਕੇ ਡਰਾਈਵਰ ਟਰੱਕ ਵਿਚ ਹੀ ਸੁੱਤਾ ਪਿਆ ਸੀ। ਤੜਕੇ 3.30 ਵਜੇ ਦੇ ਕਰੀਬ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਤੇ ਡਰਾਈਵਰ ਵਿਚ ਹੀ ਸੜ ਗਿਆ। ਹਾਲਾਂਕਿ ਮੌਕੇ 'ਤੇ ਮੌਜੂਦ ਪੈਟਰੋਲ ਪੰਪ ਦੇ ਕਰਿੰਦਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਡਰਾਈਵਰ ਨੂੰ ਬਚਾ ਨਹੀਂ ਸਕੇ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਤੋਂ AAP ਉਮੀਦਵਾਰ ਟੀਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਚਰਨਜੀਤ ਚੰਨੀ 'ਤੇ ਕੱਸਿਆ ਤੰਜ
ਇਸ ਸਬੰਧੀ ਗੱਲਬਾਤ ਕਰਦਿਆਂ ਪੰਪ 'ਤੇ ਕੰਮ ਕਰਦੇ ਕੁਲਦੀਪ ਸਿੰਘ ਨੇ ਦੱਸਿਆ ਕੇ ਪੰਪ 'ਤੇ ਰਾਤ ਦੀ ਹੀ ਗੱਡੀ ਖੜ੍ਹੀ ਸੀ ਤੇ ਡਰਾਈਵਰ ਵਿਚ ਹੀ ਸੁੱਤਾ ਪਿਆ ਸੀ। ਅਚਾਨਕ ਸਵੇਰੇ ਤੜਕਸਾਰ ਸਾਡੇ ਤਿੰਨ ਵਜੇ ਟਰੱਕ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਡਰਾਈਵਰ ਗੱਡੀ 'ਚ ਹੀ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕੇ ਅਸੀਂ ਪਾਣੀ ਅਤੇ ਸਲੰਡਰਾਂ ਨਾਲ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾ ਸਕੇ ਅਤੇ ਨਾ ਹੀ ਡਰਾਈਵਰ ਨੂੰ ਬਚਾ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking: ਪਟਿਆਲਾ 'ਚ ਹੋਈ ਬੇਅਦਬੀ, CCTV 'ਚ ਕੈਦ ਹੋਈ ਘਟਨਾ; ਪਿੰਡ ਵਾਸੀਆਂ ਨੇ ਦੋਸ਼ੀ ਨੂੰ ਕੀਤਾ ਕਾਬੂ(ਵੀਡੀਓ)
NEXT STORY