ਝਬਾਲ (ਹਰਬੰਸ ਲਾਲੂਘੁੰਮਣ)- ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਜਾਗਰੂਕ ਕਰਨ ਅਤੇ ਝੋਨੇ ਦਾ ਵੱਧ ਝਾੜ ਪ੍ਰਾਪਤ ਕਰਨ ਹਿੱਤ ਜਾਣਕਾਰੀ ਦੇਣ ਲਈ 'ਸਵਾਲ ਕਾਰਪੋਰੇਸ਼ਨ ਲਿਮਿਟਿਡ ਕੰਪਨੀ' ਵੱਲੋਂ 15 ਅਗਸਤ ਨੂੰ ਅੱਡਾ ਝਬਾਲ ਸਥਿਤ ਏ.ਕੇ. ਪੈਲੇਸ ਵਿਖੇ ਇਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਏਰੀਆ ਸੇਲਜ਼ ਮੈਨੇਜਰ ਮੁੱਖਜਿੰਦਰ ਸਿੰਘ ਅਤੇ ਕਿਸਾਨ ਸੇਵਾ ਸੈਂਟਰ ਦੇ ਪ੍ਰੋ. ਸਰਿੰਦਰ ਸਿੰਘ ਸੋਨੂੰ ਕੋਟ ਨੇ ਦੱਸਿਆ ਕਿ 'ਸਵਾਲ ਕਾਰਪੋਰੇਸ਼ਨ ਲਿਮਿਟਿਡ' ਵੱਲੋਂ ਆਰੰਭ ਕੀਤੀ ਗਈ 'ਇਕ ਪਿੰਡ, ਇਕ ਸੈਮੀਨਾਰ' ਮੁਹਿੰਮ ਦੀ ਅਰੰਭਤਾ ਸਰਹੱਦੀ ਖੇਤਰ ਝਬਾਲ ਤੋਂ ਅਜ਼ਾਦੀ ਦਿਵਸ ਮੌਕੇ ਕਰਦਿਆਂ ਝੋਨੇ ਦੀ ਫਸਲ ਦੀਆਂ ਨਸ਼ਲਾਂ ਅਤੇ ਇਸ ਦੀ ਵੱਧ ਪੈਦਾਵਾਰ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦੇਣ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਲਗਾਏ ਜਾ ਰਹੇ ਇਸ ਸੈਮੀਨਾਰ 'ਚ ਵੱਧ ਤੋਂ ਵੱਧ ਗਿਣਤੀ 'ਚ ਪੁੱਜ ਕੇ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਸਫ਼ਲ ਕਿਸਾਨ ਸ਼ਾਮ ਸਿੰਘ ਕੋਟ, ਸੁਖਰਾਜ ਸਿੰਘ ਕਾਲਾ ਗੰਡੀਵਿੰਡ, ਬਲਕਾਰ ਸਿੰਘ ਬੁਰਜ, ਸੈਂਡੀ ਪੰਜਵੜ, ਤਸਬੀਰ ਸਿੰਘ ਠੱਠੀ, ਗੁਰਸੇਵਕ ਸਿੰਘ ਕੋਟ, ਪੂਰਨ ਸਿੰਘ ਅੱਡਾ ਝਬਾਲ, ਨਿਰਮਲ ਸਿੰਘ ਹਵੇਲੀਆਂ ਆਦਿ ਹਾਜ਼ਰ ਸਨ।
ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਬੇਸਹਾਰਾ ਬਜ਼ੁਰਗ ਜੋੜੇ ਦੇ ਕੱਚੇ ਢਾਰੇ ਪੱਕੇ ਨਹੀਂ ਹੋਏ
NEXT STORY