ਨਥਾਣਾ, (ਜ. ਬ.)- ਸਥਾਨਕ ਪੁਲਸ ਨੇ ਨਥਾਣਾ ਨਗਰ 'ਚੋਂ ਲਾਹਣ ਬਰਾਮਦ ਕੀਤੀ ਹੈ ਪਰ ਮੁਲਜ਼ਮ ਫਰਾਰ ਹੋਣ 'ਚ ਸਫਲ ਹੋ ਗਿਆ। ਪੁਲਸ ਨੇ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਗੁਪਤ ਸੂਤਰਾਂ ਦੇ ਆਧਾਰ 'ਤੇ ਜਸਵੰਤ ਸਿੰਘ ਵਾਸੀ ਨਥਾਣਾ ਦੇ ਟਿਕਾਣੇ 'ਤੇ ਛਾਪਾ ਮਾਰ ਕੇ 15 ਕਿਲੋ ਲਾਹਣ ਬਰਾਮਦ ਕਰ ਲਈ ਹੈ। ਮੁਲਜ਼ਮ ਮੌਕੇ 'ਤੇ ਭੱਜ ਗਿਆ ਹੈ। ਪੁਲਸ ਨੇ ਮੁਲਜ਼ਮ ਦੀ ਭਾਵੇਂ ਭਾਲ ਆਰੰਭ ਕਰ ਦਿੱਤੀ ਹੈ ਪਰ ਨਥਾਣਾ 'ਚ ਹੋਰ ਵੀ ਕਈ ਥਾਵਾਂ 'ਤੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ।
25 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ
NEXT STORY