ਮੰਜੀ ਸਾਹਿਬ ਕੋਟਾਂ,(ਧੀਰਾ)- ਬੀਤੀ ਰਾਤ ਵਾਪਰੇ ਸਡ਼ਕ ਹਾਦਸੇ ਵਿਚ ਇਕ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਦਿੰਦਿਆਂ ਟਰੈਕਟਰ ਡਰਾਈਵਰ ਨੇ ਦੱਸਿਆ ਕਿ ਪਿੰਡ ਵਡਾਲਾ ਭੋਮਾ ਦੇ ਵਸਨੀਕ ਨਿਹੰਗ ਸਿੰਘਾਂ ਵਲੋਂ ਦਿੱਲੀ ਦੇ ਜਨ ਅੰਦੋਲਨ ਵਿਚ ਹਿੱਸਾ ਲੈਣ ਲਈ ਜਾ ਰਹੇ ਸੀ, ਜਦੋਂ ਅਸੀਂ ਪਿੰਡ ਦਹੇਡ਼ੂ ਨੇਡ਼ੇ ਪਹੁੰਚੇ ਤਾਂ ਲੁਧਿਆਣਾ ਵਲੋਂ ਆ ਰਹੇ ਟਰਾਲੇ ਨੇ ਟਰੈਕਟਰ -ਟਰਾਲੀ ਨੂੰ ਪਿਛਲੇ ਪਾਸੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਣ ਟਰੈਕਟਰ ਬੇਕਾਬੂ ਹੋ ਕੇ ਟਰੈਕਟਰ ਟਰਾਲੀ ਸਮੇਤ ਪਲਟ ਗਿਆ ਅਤੇ ਸਵਾਰ 16 ਦੇ ਕਰੀਬ ਨਿਹੰਗ ਸਿੰਘ ਜ਼ਖਮੀ ਹੋ ਗਏ।
ਇਸ ਹਾਦਸੇ ਦੀ ਸੂਚਨਾ ਨੇੜੇ ਦੇ ਪੁਲਸ ਸਟੇਸ਼ਨ ਨੂੰ ਦੇ ਦਿੱਤੀ। ਮੌਕੇ ’ਤੇ ਪੁਲਸ ਚੌਕੀ ਕੋਟਾਂ ਦੇ ਇੰਚਾਰਜ ਸਬ-ਇੰਸਪੈਕਟਰ ਸੁਖਵਿੰਦਰਪਾਲ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚ ਕੇ ਜ਼ਖਮੀ ਸਿੰਘਾਂ ਨੂੰ ਨੇਡ਼ੇ ਦੇ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ, ਜਦੋਕਿ ਟਰੈਕਟਰ-ਟਰਾਲੀ ਨੂੰ ਫੇਟ ਮਾਰਨ ਵਾਲਾ ਡਰਾਈਵਰ ਨੂੰ ਟਰਾਲਾ ਭਜਾਉਣ ਵਿਚ ਕਾਮਯਾਬ ਰਿਹਾ। ਰਜਿੰਦਰਪਾਲ ਰਾਓ ਵਲੋਂ ਬਾਕੀ ਨਿਹੰਗ ਸਿੰਘਾਂ ਨੂੰ ਆਪਣੇ ਡੇਅਰੀ ਫਾਰਮ ’ਤੇ ਮੁੱਢਲੀਆਂ ਸਹੂਲਤਾਂ ਦਿੱਤੀਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਖੰਨਾ ਸੀਨੀਅਰ ਆਗੂ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂੂ ਵਲੋੋਂ ਮੌਕੇ ’ਤੇ ਪਹੁੰੰਚ ਕੇ ਸਡ਼ਕ ਹਾਦਸੇ ਵਿਚ ਜ਼ਖਮੀ ਹੋ ਨਿਹੰਗ ਸਿੰਘਾਂ ਦਾ ਹਾਲ-ਚਾਲ ਪੁੱਛਿਆ ਗਿਆ ਅਤੇੇ ਹਰ ਪੱਖੋਂ ਮਦਦ ਕਰਨ ਦਾ ਭਰੋਸਾ ਦਿੱਤਾ।
ਬੀ. ਐੱਸ. ਐੱਫ. ਵੱਲੋਂ 15 ਕਰੋਡ਼ ਦੀ ਹੈਰੋਇਨ ਜ਼ਬਤ
NEXT STORY