ਜਲੰਧਰ (ਰੱਤਾ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਜਲੰਧਰ 'ਚ ਹੁਣ ਮਾਰੂ ਹੁੰਦੀ ਜਾ ਰਹੀ ਹੈ। ਵੀਰਵਾਰ ਨੂੰ ਤਾਜ਼ਾ ਮਾਮਲਿਆਂ 'ਚ ਜਲੰਧਰ 'ਚ 18 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਇੱਥੇ ਰਾਹਤ ਦੀ ਗੱਲ ਇਹ ਵੀ ਹੈ ਕਿ ਅੱਜ 200 ਤੋਂ ਵੱਧ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ। ਇਸ ਦੇ ਬਾਅਦ ਜਲੰਧਰ 'ਚ ਹੁਣ ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਗਿਣਤੀ 760 ਤੱਕ ਪੁੱਜ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਮੈਡੀਕਲ ਕਾਲਜ 'ਚ ਆਇਆ ਭੂਚਾਲ
ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 5734 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 966 , ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 760, ਲੁਧਿਆਣਾ 'ਚ 865, ਸੰਗਰੂਰ 'ਚ 499 ਕੇਸ, ਪਟਿਆਲਾ 'ਚ 336, ਮੋਹਾਲੀ (ਐੱਸ. ਏ. ਐੱਸ. ਨਗਰ) 271, ਗੁਰਦਾਸਪੁਰ 'ਚ 224 ਕੇਸ, ਪਠਾਨਕੋਟ 'ਚ 221, ਤਰਨਤਾਰਨ 197, ਹੁਸ਼ਿਆਰਪੁਰ 'ਚ 188, ਨਵਾਂਸ਼ਹਿਰ 'ਚ 144, ਮੁਕਤਸਰ 127, ਫਤਿਹਗੜ੍ਹ ਸਾਹਿਬ 'ਚ 120, ਫਰੀਦਕੋਟ 108, ਰੋਪੜ 'ਚ 108, ਮੋਗਾ 'ਚ 107, ਫਾਜ਼ਿਲਕਾ 95, ਫਿਰੋਜ਼ਪੁਰ 'ਚ 96, ਬਠਿੰਡਾ 93, ਕਪੂਰਥਲਾ 102, ਬਰਨਾਲਾ 'ਚ 59, ਮਾਨਸਾ 'ਚ 48 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 4091 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1474 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 151 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : 18 ਸਾਲ ਦੀ ਉਮਰ ਪੂਰੀ ਕਰਦੇ ਨੌਜਵਾਨਾਂ ਲਈ ਆਨਲਾਈਨ ਵੋਟ ਬਣਾਉਣ ਦਾ ਸੁਨਹਿਰੀ ਮੌਕਾ
3 ਬੱਚਿਆਂ ਦੇ ਬਾਪ ਦਾ ਪਿਆਰ ਨਾ ਚੜ੍ਹਿਆ ਪ੍ਰਵਾਨ ਤਾਂ ਜ਼ਹਿਰੀਲੀ ਚੀਜ਼ ਨਿਗਲ ਕੇ ਪ੍ਰੇਮੀ ਜੋੜੇ ਨੇ ਦਿੱਤੀ ਜਾਨ
NEXT STORY