ਲੁਧਿਆਣਾ, (ਸਹਿਗਲ)- ਡਾਇਰੀਆ ਨਾਲ ਢੰਡਾਰੀ ’ਚ ਰਹਿਣ ਵਾਲੇ 18 ਸਾਲਾ ਨੌਜਵਾਨ ਨਰਿੰਦਰ ਯਾਦਵ ਦੀ ਮੌਤ ਹੋ ਗਈ। ਮ੍ਰਿਤਕ ਉੱਤਰ ਪ੍ਰਦੇਸ਼ ਦੇ ਜ਼ੋਨਪੁਰ ਜ਼ਿਲੇ ਦੇ ਪਿੰਡ ਪੂਰਨਪੁਰ ਦਾ ਰਹਿਣ ਵਾਲਾ ਸੀ ਅਤੇ ਸ਼ੁੱਕਰਵਾਰ ਤੋਂ ਦਸਤ ਤੋਂ ਪੀਡ਼ਤ ਸੀ। ਮ੍ਰਿਤਕ ਦੇ ਭਰਾ ਅਰਵਿੰਦਰ ਯਾਦਵ ਨੇ ਦੱਸਿਆ ਕਿ ਉਸ ਨੇ ਇਲਾਕੇ ਵਿਚ ਸਥਿਤ ਇਕ ਡਾਕਟਰ ਤੋਂ ਦਵਾਈ ਲਈ ਸੀ ਪਰ ਅੱਜ ਉਸ ਦੀ ਹਾਲਤ ਹੋਰ ਗੰਭੀਰ ਹੋਣ ਨਾਲ ਮੌਤ ਹੋ ਗਈ। ਗੁਰੂ ਰਵਿਦਾਸ ਨਗਰ ’ਚ ਗਲੀ ਨੰ.2 ਵਿਚ ਰਹਿਣ ਵਾਲੇ ਅਰਵਿੰਦਰ ਨੇ ਭਰਾ ਦੀ ਮੌਤ ਦਾ ਦੋਸ਼ ਡਾਕਟਰ ਦੀ ਲਾਪ੍ਰਵਾਹੀ ਦੱਸਿਆ ਹੈ ਅਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਉਕਤ ਡਾਕਟਰ ਦਾ ਕਹਿਣਾ ਸੀ ਕਿ ਨੌਜਵਾਨ ਨੂੰ ਡਾਇਰੀਆ ਸੀ। ਉਸ ਨੂੰ ਵੱਡੇ ਹਸਪਤਾਲ ਜਾਣ ਨੂੰ ਕਿਹਾ ਗਿਆ ਸੀ।
ਖੁਰਾਕੀ ਤੇਲ ਵਾਰ-ਵਾਰ ਗਰਮ ਕਰਨ ਨਾਲ ਬਣ ਜਾਂਦੈ ਜ਼ਹਿਰ : ਮਾਹਿਰ
NEXT STORY