ਅੰਮ੍ਰਿਤਸਰ (ਵੈੱਬ ਡੈਸਕ)- ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਕੁਰਲੀ ਕਰਨ ਵਾਲੇ ਸ਼ਖਸ਼ ਸੁਭਾਨ ਰੰਗਰੀਜ਼ ਦੀ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ੀ ਕੀਤੀ ਗਈ। ਅਦਾਲਤ ਨੇ ਸੁਭਾਨ ਰੰਗਰੀਜ਼ ਨੂੰ 3 ਦਿਨਾਂ ਦੇ ਲਈ ਪੁਲਸ ਰਿਮਾਂਡ ਵਿੱਚ ਭੇਜ ਦਿੱਤਾ ਹੈ। ਪੰਜਾਬ ਪੁਲਸ ਮੁਲਜ਼ਮ ਨੂੰ ਅੱਜ ਸਵੇਰੇ ਅੰਮ੍ਰਿਤਸਰ ਲੈ ਕੇ ਆਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਉਸ ਖ਼ਿਲਾਫ਼ ਬੇਅਦਬੀ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 3 ਦਿਨਾਂ ਲਈ Alert! ਮੌਸਮ ਦੀ ਜਾਰੀ ਹੋਈ 5 ਦਿਨਾਂ ਦੀ ਤਾਜ਼ਾ Update, ਇਸ ਦਿਨ ਪਵੇਗਾ ਮੀਂਹ
ਜ਼ਿਕਰਯੋਗ ਹੈ ਕਿ ਦਿੱਲੀ ਦਾ ਰਹਿਣ ਵਾਲਾ ਨੌਜਾਵਨ ਸੁਭਾਨ ਰੰਗਰੀਜ਼ 13 ਜਨਵਰੀ ਨੂੰ ਸ੍ਰੀ ਦਰਬਾਰ ਸਹਿਬ 'ਚ ਆਇਆ ਸੀ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਬੈਠ ਕੇ ਵਜ਼ੂ ਕੀਤਾ। ਉਸ ਨੇ ਮੂੰਹ 'ਚ ਪਾਣੀ ਭਰਿਆ ਅਤੇ ਕੁਰਲੀ ਕੀਤੀ ਸੀ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ ਵਿੱਚ ਘੁੰਮਦਾ ਰਿਹਾ ਅਤੇ ਉਸ ਨੇ ਇਕ ਹੋਰ ਦੋਸਤ ਤੋਂ ਵੀਡੀਓ ਸ਼ੂਟ ਕਰਵਾਇਆ ਸੀ। 24 ਜਨਵਰੀ ਨੂੰ ਯੂ. ਪੀ. ਦੇ ਗਾਜ਼ੀਆਬਾਦ 'ਚ ਨਿਹੰਗਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਉਹ ਗਾਜ਼ੀਆਬਾਦ ਪੁਲਸ ਹਿਰਾਸਤ 'ਚ ਸੀ। ਅੱਜ ਪੰਜਾਬ ਪੁਲਸ ਵੱਲੋਂ ਉਸ ਨੂੰ ਅੰਮ੍ਰਿਤਸਰ ਲਿਆਂਦਾ ਲਿਆਂਦਾ ਗਿਆ।
ਇਹ ਵੀ ਪੜ੍ਹੋ: ਗੁਰਪੁਰਬ ਤੋਂ ਪਹਿਲਾਂ ਜਲੰਧਰ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ
ਮੁਆਫ਼ੀ ਲਈ ਜਾਰੀ ਕੀਤੀ ਸੀ ਵੀਡੀਓ
ਮੁਲਜ਼ਮ ਸੁਭਾਨ ਰੰਗਰੀਜ਼ ਨੇ ਪਹਿਲੀ ਵਾਰ 16 ਜਨਵਰੀ ਨੂੰ ਵੀਡੀਓ ਜਾਰੀ ਕੀਤਾ ਸੀ, ਜਿਸ 'ਚ ਉਸ ਨੇ ਮੁਆਫ਼ੀ ਮੰਗੀ ਸੀ। ਇਸ ਤੋਂ ਬਾਅਦ ਉਸ ਨੇ 19 ਜਨਵਰੀ ਨੂੰ ਮੁੜ 17 ਸੈਕਿੰਡ ਦਾ ਇਕ ਨਵਾਂ ਵੀਡੀਓ ਬਣਾਇਆ। ਇਸ 'ਚ ਉਸ ਨੇ ਕਿਹਾ ਕਿ ਜਦੋਂ ਉਹ ਦਰਬਾਰ ਸਾਹਿਬ 'ਚ ਗਿਆ, ਉਸ ਵੇਲੇ ਉਸ ਤੋਂ ਵੱਡੀ ਗਲਤੀ ਹੋ ਗਈ। ਇਹ ਗਲਤੀ ਉਸ ਤੋਂ ਅਨਜਾਣੇ 'ਚ ਹੋਈ ਹੈ। ਉਸ ਨੇ ਕਿਹਾ ਕਿ ਮੈਨੂੰ ਮਰਿਆਦਾ ਦੀ ਪੂਰੀ ਜਾਣਕਾਰੀ ਨਹੀਂ ਸੀ। ਨਹੀਂ ਤਾਂ ਮੈਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ। ਤੁਸੀਂ ਮੈਨੂੰ ਆਪਣਾ ਪੁੱਤਰ ਸਮਝ ਕੇ ਆਪਣਾ ਭਾਈ ਸਮਝ ਕੇ ਮੁਆਫ਼ ਕਰ ਦਿਓ। ਇਸ ਦੌਰਾਨ ਉਸ ਨੇ ਇਕ ਵਾਰ ਹੱਥ ਵੀ ਜੋੜੇ।
ਇਹ ਵੀ ਪੜ੍ਹੋ: ਕੇਜਰੀਵਾਲ ਕੋਲ ਕਿਹੜਾ ਅਹੁਦਾ, ਉਸ ਕੋਲੋਂ ਕਿਉਂ ਨਹੀਂ ਖਾਲੀ ਕਰਵਾਉਂਦੇ ਕਪੂਰਥਲਾ ਹਾਊਸ: ਪਠਾਣਮਾਜਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਵੰਦੇ ਭਾਰਤ ਐਕਸਪ੍ਰੈਸ ਨਾਲ ਵਾਪਰ ਚੱਲਾ ਸੀ ਵੱਡਾ ਹਾਦਸਾ
NEXT STORY