ਮੋਗਾ(ਆਜ਼ਾਦ) : ਆਪਣੇ ਹੀ ਦੋਸਤ ਦੇ ਧੋਖੇ ਦਾ ਸ਼ਿਕਾਰ ਹੋਈ ਮੋਗਾ ਦੀ 18 ਸਾਲਾ ਪੀੜਤ ਲੜਕੀ ਜੋ ਡੀ. ਐੱਮ. ਸੀ. ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ, ਨੇ ਆਪਣੇ ਦੋਸਤ ’ਤੇ ਉਸਨੂੰ 12 ਅਗਸਤ ਨੂੰ ਸਟੇਡੀਅਮ ਵਿਚ ਬਲਾਉਣ ਅਤੇ ਉਸ ਨਾਲ ਜ਼ਬਰਦਸਤੀ ਕਰਨ ਅਤੇ ਮੋਬਾਇਲ ਖੋਹਣ ਦੀ ਕੋਸ਼ਿਸ਼ ਦਾ ਵਿਰੋਧ ਕਰਦਿਆਂ ਉਸ ਨੂੰ ਧੱਕਾ ਦੇ ਕੇ ਸਟੇਡੀਅਮ ਦੀਆ ਪੌੜੀਆਂ ’ਚੋਂ ਸੁੱਟਣ ਦਾ ਦੋਸ਼ ਲਗਾਉਂਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਆਪਣੇ ਦੋਸਤ ਜਤਿਨ ਕੰਡਾ ਅਤੇ ਉਸਦੇ ਸਾਥੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ ਦੇ 40 ਗਵਾਹ, 15 ਮੁਲਜ਼ਮਾਂ ਖ਼ਿਲਾਫ਼ FIR, ਚਾਰਜਸ਼ੀਟ 'ਚ ਖੁੱਲ੍ਹਣਗੇ ਸਾਰੇ ਰਾਜ਼
ਉਕਤ ਮਾਮਲੇ ਵਿਚ ਮੋਗਾ ਪੁਲਸ ਨੇ 16 ਅਗਸਤ ਨੂੰ ਥਾਣਾ ਸਿਟੀ ਮੋਗਾ ਵਿਚ ਪੀੜਤ ਕੁੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਜਤਿਨ ਕੰਡਾ ਅਤੇ ਉਸਦੇ ਦੋ ਸਾਥੀਆਂ ਵਿਰੁੱਧ ਜਬਰ-ਜ਼ਨਾਹ ਕਰਨ ਦਾ ਯਤਨ ਕਰਨ ਅਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਹੁਣ ਪੀੜਤ ਕੁੜੀ ਨੇ ਲਿਖੇ ਚਿੱਠੀ ਵਿਚ ਉਕਤ ਮਾਮਲੇ ਦਾ ਪਰਦਾਫਾਸ਼ ਕਰਦਿਆਂ ਆਪਣੇ ਦੋਸਤ ’ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਕਿਹਾ ਕਿ ਮੇਰਾ ਜਤਿਨ ਕੰਡਾ ਨਾਂ ਦਾ ਦੋਸਤ ਹੈ ਅਤੇ ਉਹ 12ਵੀਂ ਕਲਾਸ ਦੀ ਵਿਦਿਆਰਥਣ ਹੈ।
ਇਹ ਵੀ ਪੜ੍ਹੋ- ਕਹੀ ਨਾਲ ਪਤਨੀ ਦਾ ਕਤਲ ਕਰਨ ਵਾਲੇ ਪਤੀ ਨੇ ਕੀਤੀ ਖੁਦਕੁਸ਼ੀ
ਮੇਰੇ ਦੋਸਤ ਨੇ ਮੈਨੂੰ 12 ਅਗਸਤ ਨੂੰ ਫੋਨ ਕਰ ਕੇ ਸਟੇਡੀਅਮ ਵਿਚ ਬੁਲਾਇਆ ਸੀ, ਜਦੋਂ ਮੈਂ ਉਥੇ ਗਈ ਤਾਂ ਉਹ ਮੈਨੂੰ ਉਪਰ ਲੈ ਗਿਆ, ਜਿਥੇ ਉਸਦੇ ਦੋ ਦੋਸਤ ਵੀ ਬੈਠੇ ਸਨ। ਜਿਸ ਤੋਂ ਬਾਅਦ ਉਸ ਨੇ ਮੇਰਾ ਮੋਬਾਇਲ ਫੋਨ ਖੋਹਣ ਦਾ ਕੋਸ਼ਿਸ਼ ਵੀ ਕੀਤਾ। ਮੇਰੇ ਵੱਲੋਂ ਵਿਰੋਧ ਕਰਨ ’ਤੇ ਮੇਰੇ ਨਾਲ ਜ਼ਬਰਦਸਤੀ ਕੀਤੀ ਅਤੇ ਕੁੱਟਮਾਰ ਕੀਤੀ। ਜਦੋਂ ਮੈਂ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਤਿਨ ਨੇ ਮੈਨੂੰ ਸਟੇਡੀਅਮ ਦੀ ਛੱਤ ਤੋਂ ਧੱਕਾ ਦੇ ਦਿੱਤਾ। ਇਸ ਉਪਰੰਤ ਉਹ ਫਰਾਰ ਹੋ ਗਏ। ਇਸ ਦੇ ਨਾਲ ਹੀ ਉਸਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪਤਨੀ ਦੇ ਪ੍ਰੇਮ ਸਬੰਧਾਂ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਪਤੀ ਨੇ ਤੰਗ ਆ ਕੇ ਕਰ ਲਈ ਖ਼ੁਦਕੁਸ਼ੀ
NEXT STORY