ਨਵਾਂਸ਼ਹਿਰ (ਤ੍ਰਿਪਾਠੀ, ਜ. ਬ., ਰਾਕੇਸ਼, ਚਮਨ ਲਾਲ)- ਝਾਰਖੰਡ ਤੋਂ ਲਿਆਂਦੀ ਜਾ ਰਹੀ 18 ਕਿਲੋ ਅਫ਼ੀਮ ਸਮੇਤ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਆਈ. ਜੀ. ਲੁਧਿਆਣਾ ਕੌਸਤੁਭ ਸ਼ਰਮਾ ਦੇ ਮਾਰਗ ਦਰਸ਼ਨ ਹੇਠ ਜ਼ਿਲ੍ਹੇ ਭਰ ’ਚ ਚਲਾਈ ਜਾ ਰਹੀ ਮੁਹਿੰਮ ’ਚ ਸੀ. ਆਈ. ਏ. ਸਟਾਫ਼ ਦੀ ਪੁਲਸ ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਦੀ ਪੁਲਸ ਪਾਰਟੀ ਨੂੰ ਉਸ ਸਮੇਂ ਭਾਰੀ ਸਫ਼ਲਤਾ ਹਾਸਲ ਹੋਈ, ਜਦੋਂ ਉਨ੍ਹਾਂ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 18 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ।
ਇਹ ਵੀ ਪੜ੍ਹੋ : ਵਿਜੀਲੈਂਸ ਟੀਮ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਜੁੜੀ ਸੰਸਥਾ ’ਤੇ ਮਾਰਿਆ ਛਾਪਾ
ਗਸ਼ਤ ਦੌਰਾਨ ਪੁਲਸ ਜਦੋਂ ਪੁਲ ਨਹਿਰ ਮਾਹਲ ਗਹਿਲਾਂ ਤੋਂ ਬਾਬਾ ਜਵਾਹਰ ਸਿੰਘ ਦੀ ਸਥਾਨ ਵੱਲ ਜਾ ਰਹੀ ਸੀ ਤਾਂ ਪਿੰਡ ਖਮਾਚੋ ਵੱਲੋਂ 2 ਵਿਅਕਤੀ ਆਪਣੇ ਮੋਢੇ ’ਤੇ ਕਿੱਟ ਰੱਖ ਕੇ ਆਉਂਦੇ ਦਿਖੇ। ਸ਼ੱਕ ਕੇ ਆਧਾਰ ’ਤੇ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਕੇ ਜਦੋਂ ਜਾਂਚ ਕੀਤੀ ਤਾਂ ਉਕਤ ਬੈਗ ’ਚੋਂ 18 ਕਿਲੋਗ੍ਰਾਮ ਅਫ਼ੀਮ ਬਰਾਮਦ ਹੋਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਬੁੱਧੂ ਉਰਫ਼ ਰਾਮੂ ਪੁੱਤਰ ਸੁੱਚਾ ਸਿੰਘ ਵਾਸੀ ਕੁੰਡਾਕੁਲ ਥਾਣਾ ਬੰਡਗਾਊ ਜ਼ਿਲ੍ਹਾ ਸਿੰਘਬੂਮ (ਝਾਰਖੰਡ) ਹਾਲ ਵਾਸੀ ਮਾਹਿਲ ਗਹਿਲਾਂ ਅਤੇ ਈਮਲ ਬੋਦਰਾ ਪੁੱਤਰ ਬਾਤੇ ਬੋਦਰਾ ਵਾਸੀ ਕਨਖੁਸੀ ਥਾਣਾ ਮੁਰਹੂ ਜ਼ਿਲ੍ਹਾ ਖੁੰਟੀ (ਝਾਰਖੰਡ) ਦੇ ਤੌਰ ’ਤੇ ਹੋਈ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਗ੍ਰਿਫ਼ਤਾਰ ਦੋਸ਼ੀ ਪਹਿਲਾਂ ਵੀ ਝਾਰਖੰਡ ਤੋਂ ਅਫ਼ੀਮ ਦੀ ਖੇਪ ਪੰਜਾਬ ’ਚ ਲਿਆ ਕੇ ਵੇਚ ਚੁੱਕੇ ਹਨ। ਪੁਲਸ ਵੱਲੋਂ ਬਰਾਮਦ 18 ਕਿਲੋਗ੍ਰਾਮ ਦੀ ਖੇਪ ਝਾਰਖੰਡ ਤੋਂ ਦਿੱਲੀ ਤੱਕ ਵਾਇਆ ਟ੍ਰੇਨ ਅਤੇ ਉੱਥੋਂ ਪੰਜਾਬ ਤੱਕ ਵਾਇਆ ਬੱਸ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਬੰਗਾ ਵਿਖੇ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨੂੰ ਮਿਲੇ 900 ਕਰੋੜ ਤੋਂ ਵਧੇਰੇ ਰੁਪਏ, ਸਰਵੇ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਅਧਿਆਪਕਾਂ ਲਈ ਜਾਰੀ ਕੀਤਾ ਨਵਾਂ ਫ਼ਰਮਾਨ
NEXT STORY