ਹੁਸ਼ਿਆਰਪੁਰ (ਰਾਕੇਸ਼)- ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ। ਕੁਝ ਦਿਨ ਪਹਿਲਾਂ ਹੀ ਅਰੋੜਾ ਨੂੰ ਇਕ ਵਿਜੀਲੈਂਸ ਅਧਿਕਾਰੀ ਨੂੰ 50 ਲੱਖ ਦੀ ਰਿਸ਼ਵਤ ਦੇਣ ਦੇ ਮਾਮਲੇ ’ਚ ਅਤੇ ਜੇ. ਸੀ. ਟੀ. ਜ਼ਮੀਨ ਘਪਲੇ ਦੇ ਮਾਮਲੇ ’ਚ ਜ਼ਮਾਨਤ ਮਿਲੀ ਸੀ। ਮੰਗਲਵਾਰ ਫਿਰ ਪੰਜਾਬ ਵਿਜੀਲੈਂਸ ਦੀ ਇਕ ਟੀਮ ਨੇ ਹੁਸ਼ਿਆਰਪੁਰ-ਜਲੰਧਰ ਮਾਰਗ ’ਤੇ ਸਥਿਤ ਉਨ੍ਹਾਂ ਨਾਲ ਜੁੜੀ ਇਕ ਸੰਸਥਾ ’ਤੇ ਛਾਪਾ ਮਾਰਿਆ। ਵਿਜੀਲੈਂਸ ਅਧਿਕਾਰੀਆਂ ਨੇ ਮੌਕੇ ’ਤੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜੋ ਕਾਰਵਾਈ ਕੀਤੀ ਜਾਵੇਗੀ, ਉਸ ਦੇ ਬਾਰੇ ’ਚ ਉੱਚ ਅਧਿਕਾਰੀ ਹੀ ਤੁਹਾਨੂੰ ਜਾਣਕਾਰੀ ਦੇਣਗੇ। ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਦੀ ਟੀਮ ਨੇ ਇਸ ਸੰਸਥਾ ਦੀ ਹਰ ਤਰ੍ਹਾਂ ਨਾਲ ਪੈਮਾਇਸ਼ ਕੀਤੀ।
ਇਹ ਵੀ ਪੜ੍ਹੋ : ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨੂੰ ਮਿਲੇ 900 ਕਰੋੜ ਤੋਂ ਵਧੇਰੇ ਰੁਪਏ, ਸਰਵੇ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ
ਸੂਤਰਾਂ ਨੇ ਦੱਸਿਆ ਕਿ ਅਰੋੜਾ ਨਾਲ ਸੰਬੰਧਤ ਦੂਜੀਆਂ ਸੰਸਥਾਵਾਂ ’ਤੇ ਵੀ ਵਿਜੀਲੈਂਸ ਦੀ ਟੀਮ ਆਉਣ ਵਾਲੇ ਦਿਨਾਂ ’ਚ ਛਾਪੇ ਮਾਰ ਸਕਦੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਦੀ ਟੀਮ ਨੇ ਉਨ੍ਹਾਂ ਦੇ ਘਰ ਦੀ ਪੈਮਾਇਸ਼ ਕੀਤੀ ਸੀ ਅਤੇ ਉੱਥੇ ਲੱਗੇ ਸਾਜ਼ੋ-ਸਾਮਾਨ ਦੀ ਵੀ ਇਕ ਸੂਚੀ ਤਿਆਰ ਕੀਤੀ ਸੀ। ਹੁਣ ਵੇਖਣਾ ਹੋਵੇਗਾ ਕਿ ਵਿਜੀਲੈਂਸ ਦੀ ਇਸ ਨਵੀਂ ਕਾਰਵਾਈ ਕਾਰਨ ਸਾਬਕਾ ਮੰਤਰੀ ਲਈ ਕਿੰਨੀਆਂ ਮੁਸ਼ਕਿਲਾਂ ਖੜ੍ਹੀਆਂ ਹੁੰਦੀਆਂ ਹਨ। 2-3 ਦਿਨ ਪਹਿਲਾਂ ਜਦੋਂ ਸ਼੍ਰੀ ਅਰੋੜਾ ਰੋਪੜ ਦੀ ਜੇਲ੍ਹ ’ਚੋਂ ਜ਼ਮਾਨਤ ’ਤੇ ਛੁੱਟ ਕੇ ਘਰ ਆਏ ਤਾਂ ਭਾਜਪਾ ਨੇਤਾਵਾਂ ਨੇ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖੀ।
ਇਹ ਵੀ ਪੜ੍ਹੋ : ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਹਿਮ ਖ਼ਬਰ : ਬਰਖ਼ਾਸਤ ਕੀਤੇ ਸਾਬਕਾ PPS ਅਧਿਕਾਰੀ ਰਾਜਜੀਤ ਸਿੰਘ ਖ਼ਿਲਾਫ਼ Vigilance ਦੀ ਜਾਂਚ ਸ਼ੁਰੂ
NEXT STORY