ਜਲੰਧਰ (ਵਰੁਣ)— ਸੀ. ਆਈ. ਏ. ਸਟਾਫ਼-1 ਨੂੰ ਉਸ ਸਮੇਂ ਸਫਲਤਾ ਹੱਥ ਲੱਗੀ ਜਦੋਂ ਪੁਲਸ ਨੇ ਦੋ ਭਰਾਵਾਂ ਨੂੰ ਹਥਿਆਰਾਂ ਸਮੇਤ ਗਿ੍ਰਫ਼ਤਾਰ ਕੀਤਾ। ਫੜੇ ਗਏ ਮੁੁਲਜ਼ਮਾਂ ਦੀ ਪਛਾਣ ਜਰਨੈਲ ਸਿੰਘ ਉਰਫ਼ ਜੈਲਾ ਅਤੇ ਜਰਮਲ ਸਿੰਘ ਦੋਵੇਂ ਪੁੱਤਰ ਜਗਦੀਸ਼ ਸਿੰਘ ਵਾਸੀ ਢਿੱਲਵਾਂ ਕਪੂਰਥਲਾ ਦੇ ਰੂਪ ’ਚ ਹੋਈ ਹੈ।
ਜਾਣਕਾਰੀ ਮੁਤਾਬਕ ਜੈਲਾ ਅਤੇ ਜਰਮਲ ਸਿੰਘ ਪਲਸਰ ਮੋਟਰਸਾਈਕਲ ’ਤੇ ਆ ਰਹੇ ਸਨ। ਪੁਲਸ ਵੱਲੋਂ ਚੁਗਿੱਟੀ ਚੌਂਕ ’ਚ ਨਾਕਾਬੰਦੀ ਕੀਤੀ ਗਈ ਸੀ। ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਉਨ੍ਹਾਂ ਦਾ ਨੰਬਰ ਵੀ ਜਾਅਲੀ ਹੈ। ਇਸ ’ਤੇ ਪੁਲਸ ਨੇ ਉਨ੍ਹਾਂ ਦੀ ਭਾਲ ਕੀਤੀ ਤਾਂ ਇਨ੍ਹਾਂ ਦੇ ਕੋਲੋਂ 32 ਬੋਰ ਦੀਆਂ 2 ਪਿਸਤੌਲਾਂ, 4 ਮੈਗਜ਼ੀਨ ਅਤੇ 7 ਗੋਲੀਆਂ ਬਰਾਮਦ ਹੋਈਆਂ।
ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ਼-1 ਦੇ ਰਮਨਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਭਰਾਵਾਂ ’ਤੇ ਲੁੱਟਖੋਹ ਦੇ ਮਾਮਲੇ ਦਰਜ ਹਨ। ਅਜੇ ਵੀ ਦੋਵੇਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ। ਜਾਣਕਾਰੀ ਮੁਤਾਬਕ ਜੈਲਾ 6 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ। ਉਥੇ ਹੀ ਜਰਮਲ ਸਿੰਘ ਪਿਛਲੇ ਸਾਲ ਅਮਰੀਕਾ ਤੋਂ ਵਾਪਸ ਆਇਆ ਸੀ ਅਤੇ ਇਥੇ ਆ ਕੇ ਗਲਤ ਸੰਗਤ ’ਚ ਪੈ ਗਿਆ। ਫਿਰ ਉਸ ਨੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਫਿਲਹਾਲ ਪੁਲਸ ਦੋਹਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਦੁਕਾਨਦਾਰ ਨੂੰ ਘੇਰ ਕੇ ਕੁੱਟਿਆ, ਖੋਹੀ ਨਗਦੀ
NEXT STORY