ਸੰਗਤ ਮੰਡੀ, (ਮਨਜੀਤ)- ਥਾਣਾ ਸੰਗਤ ਦੀ ਪੁਲਸ ਵੱਲੋਂ ਅੰਤਰਰਾਜੀ ਬੈਰੀਅਰ ਨਾਲ ਲੱਗਦੇ ਪਿੰਡ ਡੂੰਮਵਾਲੀ ਤੋਂ ਸਵਾ 5 ਕਿਲੋ ਦੇ ਲਗਭਗ ਭੁੱਕੀ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਥਾਣੇਦਾਰ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਲਾਈ ਜਾ ਰਹੀ ਗਸ਼ਤ ਦੌਰਾਨ ਜਦ ਉਹ ਪਿੰਡ ਡੂੰਮਵਾਲੀ ਨਜ਼ਦੀਕ ਪਹੁੰਚੇ ਤਾਂ ਡੱਬਵਾਲੀ ਪਾਸਿਓਂ 2 ਵਿਅਕਤੀ ਸ਼ੱਕੀ ਹਾਲਾਤ 'ਚ ਪੈਦਲ ਆ ਰਹੇ ਸਨ। ਜਦ ਪੁਲਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 5 ਕਿਲੋ ਦੋ ਸੌ ਗ੍ਰਾਮ ਭੁੱਕੀ ਬਰਾਮਦ ਹੋਈ। ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮੋਗਾ ਤੇ ਸੂਰਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵੱਡਾ ਮਹੀਆ ਵਾਲਾ ਕਲਾਂ (ਫਿਰੋਜ਼ਪੁਰ) ਦੇ ਤੌਰ 'ਤੇ ਕੀਤੀ ਗਈ। ਪੁਲਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬੀ. ਐੱਸ. ਐੱਫ. ਟਰੇਨਿੰਗ ਕੈਂਪ ਵਿਚ ਚੱਲੀ ਬਲਿਊ ਫਿਲਮ, ਜਾਂਚ ਸ਼ੁਰੂ
NEXT STORY