ਚੰਡੀਗੜ੍ਹ (ਲਲਨ) - ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਦਿੱਲੀ, ਮੁੰਬਈ ਜਾਣ ਵਾਲੀਆਂ ਤੇ ਹੋਰ ਫਲਾਈਟਾਂ 1 ਤੋਂ ਲੈ ਕੇ 7 ਘੰਟੇ ਤਕ ਲੇਟ ਰਹੀਆਂ। ਹਵਾਈ ਅੱਡਾ ਅਥਾਰਟੀ ਵਲੋਂ ਸਵੇਰੇ ਮੌਸਮ ਖਰਾਬ ਹੋਣ ਕਾਰਨ 2 ਫਲਾਈਟਾਂ ਨੂੰ ਰੱਦ ਐਲਾਨਿਆ ਗਿਆ। ਏਅਰਲਾਈਨਜ਼ ਦੀ ਦਿੱਲੀ ਜਾਣ ਵਾਲੀ ਫਲਾਈਟ ਨੰ. 9 ਐੱਲ 832 ਨਿਰਧਾਰਿਤ ਸਮੇਂ ਤੋਂ 7 ਘੰਟੇ 45 ਮਿੰਟ ਲੇਟ ਰਹੀ। ਜੈੱਟ ਏਅਰਵੇਜ਼ ਦੀ ਦਿੱਲੀ ਜਾਣ ਵਾਲੀ ਫਲਾਈਟ ਜੋ ਸਵੇਰੇ 10 ਵਜੇ ਰਵਾਨਾ ਹੁੰਦੀ ਹੈ, ਉਹ 2 ਘੰਟੇ 25 ਮਿੰਟ ਲੇਟ ਰਹੀ। ਜੈੱਟ ਏਅਰਵੇਜ਼ ਦੀ 11 ਵਜੇ ਜਾਣ ਵਾਲੀ ਫਲਾਈਟ 1 ਘੰਟਾ 35 ਮਿੰਟ ਅਤੇ ਜੈਪੁਰ ਜਾਣ ਵਾਲੀ ਜੈੱਟ ਏਅਰਵੇਜ਼ ਦੀ ਸਵੇਰੇ 11.15 ਵਜੇ ਜਾਣ ਵਾਲੀ ਫਲਾਈਟ 50 ਮਿੰਟ ਲੇਟ ਰਹੀ।
ਸਪਾਈਸ ਜੈੱਟ ਦੀ ਸਵੇਰੇ 8.40 ਵਜੇ ਜਾਣ ਵਾਲੀ ਫਲਾਈਟ 3 ਘੰਟੇ ਅਤੇ ਸਪਾਈਸ ਜੈੱਟ ਦੀ ਸ਼੍ਰੀਨਗਰ ਜਾਣ ਵਾਲੀ ਫਲਾਈਟ 40 ਮਿੰਟ ਲੇਟ ਰਹੀ। ਇੰਡੀਗੋ ਦੀ ਮੁੰਬਈ ਜਾਣ ਵਾਲੀ ਦੁਪਹਿਰ 12.15 ਵਜੇ ਦੀ ਫਲਾਈਟ 45 ਮਿੰਟ ਅਤੇ ਏਅਰ ਇੰਡੀਆ ਦੀ ਲੇਹ ਜਾਣ ਵਾਲੀ ਫਲਾਈਟ ਮਿੱਥੇ ਸਮੇਂ ਤੋਂ 2 ਘੰਟੇ 18 ਮਿੰਟ ਲੇਟ ਰਹੀ। ਕਈ ਫਲਾਈਟਾਂ ਮਿੱਥੇ ਸਮੇਂ ਤੋਂ 45 ਮਿੰਟ ਦੇਰੀ ਨਾਲ ਗਈਆਂ। ਇੰਡੀਗੋ ਦੀ ਸਵੇਰੇ 7.30 ਵਜੇ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀਆਂ ਫਲਾਈਟਾਂ ਘੱਟ ਵਿਜ਼ੀਬਿਲਟੀ ਕਾਰਨ ਰੱਦ ਰਹੀਆਂ ਤੇ ਇਹੋ ਫਲਾਈਟਾਂ ਵਾਪਸ ਨਹੀਂ ਗਈਆਂ।
ਦੇਸ਼ ਦੇ ਸੰਵਿਧਾਨ ਦੀਆਂ ਮੁੱਢਲੀਆਂ ਭਾਵਨਾਵਾਂ ਦੀ ਰਾਖੀ ਕਰਨੀ ਚਾਹੀਦੀ ਹੈ : ਜਾਖੜ
NEXT STORY