ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ, ਜਸਵਿੰਦਰ) : ਜਲੰਧਰ- ਪਠਾਨਕੋਟ ਰਾਸ਼ਟਰੀ ਮਾਰਗ ’ਤੇ ਹਰਸੀ ਪਿੰਡ ਮੋੜ ਨਜ਼ਦੀਕ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਕਾਰ ਅਤੇ ਸਕੂਟੀ ਸਵਾਰ 2 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਆਲਟੋ ਕਾਰ ਸਵਾਰ ਕਮਲਜੀਤ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਭਤੀਜਾ (ਜਲੰਧਰ) ਪਠਾਨਕੋਟ ਵੱਲ ਜਾ ਰਿਹਾ ਸੀ ਕਿ ਅਚਾਨਕ ਹੀ ਸਕੂਟੀ ਸਵਾਰ ਪਰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਤਾਜਪੁਰ (ਹਰਿਆਣਾ) ਦੀ ਸਕੂਟਰੀ ਅਤੇ ਕਾਰ ਅੱਗੇ ਗੰਨਿਆਂ ਵਾਲੀ ਟਰੈਕਟਰ-ਟਰਾਲੀ ਮੂਹਰੇ ਆਉਣ ਕਾਰਨ ਬੇਕਾਬੂ ਹੋ ਕੇ ਜਾ ਟਕਰਾਇਆ।
ਇਹ ਵੀ ਪੜ੍ਹੋ : ‘ਮੇਰਾ ਤਾਂ ਘਰ ਉੱਜੜ ਗਿਆ ਪਰ ਅਜੇ ਤੱਕ ਵਿਕਣੀ ਬੰਦ ਨਹੀਂ ਹੋਈ ਕਾਤਿਲ ਡੋਰ’

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟੀ ਸੜਕ ਕੰਢੇ ਲੱਗੇ ਦਰੱਖ਼ਤਾਂ ’ਚ ਟਕਰਾਉਣ ਉਪਰੰਤ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਖਤਾਨਾਂ ’ਚ ਜਾ ਡਿੱਗੀ। ਕਾਰ ਵੀ ਬੇਕਾਬੂ ਹੋ ਕੇ ਰਾਸ਼ਟਰੀ ਮਾਰਗ ਨਜ਼ਦੀਕ ਬਣੀ ਪੁਲੀ ਦੀ ਕੰਧ ਨਾਲ ਟਕਰਾਉਣ ਉਪਰੰਤ ਕੰਧ ਨੂੰ ਬੁਰੀ ਤਰ੍ਹਾਂ ਤੋੜ ਕੇ ਖਤਾਨਾਂ ’ਚ ਜਾ ਡਿੱਗੀ। ਗਨੀਮਤ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜ਼ਖ਼ਮੀਆਂ ਨੂੰ ਤੁਰੰਤ ਹੀ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਮੂਨਕ ਕਲਾਂ ਦੇ ਵਾਲੰਟੀਅਰ ਪ੍ਰਦੀਪ ਸਿੰਘ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਟਾਂਡਾ ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ

ਘਰੋਂ ਲਾਪਤਾ ਵਿਅਕਤੀ ਦੀ ਨਹਿਰ ’ਚ ਡਿੱਗਣ ਕਾਰਣ ਮੌਤ
NEXT STORY