ਜਲੰਧਰ(ਸੋਨੂੰ)— ਜਲੰਧਰ ਕੈਂਟ ਪੁਲਸ ਨੇ ਮਿਲਟਰੀ ਕੁਆਰਟਰਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ। ਥਾਣਾ ਇੰਚਾਰਜ ਨੇ ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਅਨਮੋਲ ਰਤਨ ਵਾਸੀ ਗੜਾ ਅਤੇ ਵਿਕਰਮ ਉਰਫ ਵਿੱਕੀ ਵਾਸੀ ਏਕਤਾ ਨਗਰ, ਰਾਮਾ ਮੰਡੀ ਦੇ ਰੂਪ 'ਚ ਹੋਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਮਿਲਟਰੀ ਕੁਆਰਟਰਾਂ 'ਚ ਚੋਰੀ ਕੀਤੀ ਹੈ। ਫੜੇ ਗਏ ਦੋਸ਼ੀਆਂ ਕੋਲੋਂ ਨਕਦੀ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ 'ਤੇ ਹਮਲਾ ਕਰਨ ਵਾਲੇ 3 ਨੌਜਵਾਨ ਗ੍ਰਿਫਤਾਰ
NEXT STORY