ਗੁਰਦਾਸਪੁਰ(ਗੁਰਪ੍ਰੀਤ ਚਾਵਲਾ)-ਜ਼ਿਲਾ ਬਟਾਲਾ ਦੇ ਪੁਲਸ ਅਧਿਕਾਰੀ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਪੁਲਸ ਦੇ ਕਾਉਟਰ ਇੰਟਲੀਜੈਂਸ ਦੇ ਸਬ ਇੰਸਪੈਕਟਰ ਖੁਸ਼ਕਰਣ ਸਿੰਘ 'ਤੇ ਗੋਲੀ ਚਲਾ ਕੇ ਫਰਾਰ ਹੋਏ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਖੁਲਾਸਾ ਕੀਤਾ ਹੈ।
ਸੂਤਰਾਂ ਅਨੁਸਾਰ ਐੱਸ. ਐੱਸ. ਪੀ. ਬਟਾਲਾ ਨੇ ਦੱਸਿਆ ਕਿ 4 ਅਗਸਤ ਨੂੰ ਬਟਾਲਾ ਦੇ ਰੇਡ ਮਾਰਨ ਗਈ ਪੰਜਾਬ ਪੁਲਸ ਦੀ ਕਾਉਟਰ ਇੰਟਲੀਜੈਂਸ ਟੀਮ 'ਤੇ ਕੁਝ ਨੌਜਵਾਨਾਂ ਨੇ ਗੋਲੀਬਾਰੀ ਕਰਕੇ ਹਮਲਾ ਕੀਤਾ ਸੀ ਅਤੇ ਇਸ ਹਮਲੇ ਦੌਰਾਨ ਸਬ ਇੰਸਪੈਕਟਰ ਖੁਸ਼ਕਰਣ ਸਿੰਘ ਦੀ ਲੱਤ 'ਚ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਹਮਲਾ ਕਰਨ ਵਾਲੇ ਨੌਜਵਾਨ ਮੌਕੇ 'ਤੇ ਫਰਾਰ ਹੋ ਗਏ ਸਨ ਜਿਨ੍ਹਾਂ 'ਚੋਂ ਪੁਲਸ ਅਧਿਕਾਰੀ 'ਤੇ ਗੋਲੀ ਮਾਰਨ ਵਾਲੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਮੁਖ ਦੋਸ਼ੀ ਸਮੇਤ 2 ਹੋਰ ਨੌਜਵਾਨ ਅੱਜੇ ਤੱਕ ਫਰਾਰ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਦੋਸ਼ੀ ਦਿੱਲੀ ਫਰਾਰ ਹੋ ਗਏ ਸਨ। ਪੁਲਸ ਪਾਰਟੀ ਨੇ ਇਕ ਵਿਸ਼ੇਸ਼ ਜਾਂਚ ਕਰਕੇ ਇਨ੍ਹਾਂ ਦਾ ਪਿਛਾ ਕਰਦੇ ਹੋਏ ਦਿੱਲੀ ਤੋਂ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ 'ਤੇ ਉਕਤ ਦੋਸ਼ੀਆਂ ਤੋਂ ਵਾਰਦਾਤ ਸਮੇਂ ਵਰਤੋ ਕੀਤਾ 32 ਬੋਰ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੋਸ਼ੀਆਂ 'ਚੋਂ 2 ਨੌਜਵਾਨ ਜਿਨ੍ਹਾਂ 'ਚੋਂ ਮੁੱਖ ਦੋਸ਼ੀ ਰਾਜਿੰਦਰ ਕੁਮਾਰ ਲਾਡਾ ਅਤੇ ਆਕਾਸ਼ ਹੁਣ ਤੱਕ ਫਰਾਰ ਹਨ ਜਿਨ੍ਹਾਂ ਨੂੰ ਪੁਲਸ ਜਲਦੀ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ।
ਨਾਭਾ ਕੋਤਵਾਲੀ ਦਾ ਇਕ ਹੋਰ ਥਾਣੇਦਾਰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ
NEXT STORY