ਲੁਧਿਆਣਾ (ਰਾਜ) : ਸ਼ਹਿਰ ’ਚ ਵੱਧ ਰਹੀਆਂ ਸਨੈਚਿੰਗ ਦੀਆਂ ਵਾਰਦਾਤਾਂ ’ਤੇ ਸ਼ਿੰਕਜਾ ਕੱਸਦੇ ਹੋਏ ਥਾਣਾ ਪੀ. ਏ. ਯੂ. ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜੋ ਚੋਰੀਸ਼ੁਦਾ ਵਾਹਨ ’ਤੇ ਸਨੈਚਿੰਗ ਅਤੇ ਲੁੱਟ ਦੀਆਂ ਵਾਰਦਾਤਾਂ ਕਰਦੇ ਸਨ। ਮੁਲਜ਼ਮਾਂ ਤੋਂ 10 ਮੋਬਾਇਲ, 4 ਚੋਰੀਸ਼ੁਦਾ ਵਾਹਨ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਮੁਲਜ਼ਮ ਮਨੋਜ ਕੁਮਾਰ ਅਤੇ ਅਭਿਸ਼ੇਕ ਥਾਪਾ ਹਨ। ਮੁਲਜ਼ਮਾਂ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. (ਵੈਸਟ) ਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਪੀ. ਏ. ਯੂ. ਦੇ ਐੱਸ. ਐੱਚ. ਓ. ਰਜਿੰਦਰਪਾਲ ਸਿੰਘ ਪੁਲਸ ਪਾਰਟੀ ਨਾਲ ਇਲਾਕੇ ’ਚ ਗਸ਼ਤ ’ਤੇ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਰਾਹਗੀਰਾਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਹਨ, ਜੋ ਲੁੱਟੇ ਹੋਏ ਮੋਬਾਇਲ ਵੇਚਣ ਦੀ ਤਾਕ ’ਚ ਘੁੰਮ ਰਹੇ ਹਨ। ਇਸ ’ਤੇ ਪੁਲਸ ਨੇ ਹੰਬੜਾਂ ਚੁੰਗੀ ਕੋਲ ਨਾਕਾਬੰਦੀ ਕਰ ਕੇ ਮੁਲਜ਼ਮਾਂ ਨੂੰ ਦਬੋਚ ਲਿਆ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਲੁੱਟੇ ਹੋਏ 10 ਮੋਬਾਇਲ, 4 ਚੋਰੀਸ਼ੁਦਾ ਵਾਹਨ, ਜਿਸ ’ਚੋਂ 3 ਬਾਈਕ ਅਤੇ ਇਕ ਐਕਟਿਵਾ ਸ਼ਾਮਲ ਹੈ, ਬਰਾਮਦ ਕੀਤੇ। ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਐਸ਼ਪ੍ਰਸਤੀ ਲਈ ਵਾਰਦਾਤਾਂ ਕਰਦੇ ਹਨ।
ਮੁਲਜ਼ਮ ਬਹੁਤ ਸ਼ਾਤਰ ਹਨ, ਜੋ ਪੁਲਸ ਤੋਂ ਬਚਣ ਲਈ ਖ਼ੁਦ ਦੇ ਵਾਹਨ ’ਤੇ ਵਾਰਦਾਤ ਨਹੀਂ ਕਰਦੇ ਸਨ, ਉਹ ਦੋਪਹੀਆ ਵਾਹਨ ਚੋਰੀ ਕਰਦੇ ਸਨ। ਫਿਰ ਉਨ੍ਹਾਂ ’ਤੇ ਚੋਰੀਸ਼ੁਦਾ ਵਾਹਨ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਕਰਦੇ ਸਨ। ਹੁਣ ਤੱਕ ਦੀ ਪੁੱਛਗਿੱਛ ’ਚ ਮੁਲਜ਼ਮਾਂ ਨੇ ਕਰੀਬ 10 ਵਾਰਦਾਤਾਂ ਕਬੂਲ ਕੀਤੀਆਂ ਹਨ। ਮੁਲਜ਼ਮਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਉਨ੍ਹਾਂ ਤੋਂ ਪੁੱਛਗਿੱਛ ’ਚ ਹੋਰ ਵੀ ਵਾਰਦਾਤਾਂ ਹੱਲ ਹੋਣ ਦੀ ਉਮੀਦ ਹੈ।
ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਇਆ CM ਭਗਵੰਤ ਮਾਨ ਦਾ ਪਰਿਵਾਰ
NEXT STORY