ਫਗਵਾੜਾ (ਜਲੋਟਾ) - ਸੰਯੁਕਤ ਗਊ ਰੱਖਿਆ ਦਲ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਵੱਲੋਂ ਗਊਵੰਸ਼ ਨਾਲ ਭਰੇ 2 ਵਾਹਨਾਂ ਨੂੰ ਕਾਬੂ ਕਰ ਕੇ ਮੌਕੇ ਤੋਂ ਕਰੀਬ 7 ਗਊਵੰਸ਼ ਨੂੰ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਉਕਤ ਗਊ ਧਨ ਨੂੰ ਟਾਟਾ 407 ਵਾਹਨ, ਜਿਸ ’ਤੇ ਇਕ ਮਸ਼ਹੂਰ ਬ੍ਰੈੱਡ ਕੰਪਨੀ ਦਾ ਲੋਗੋ ਲੱਗਾ ਹੋਇਆ ਹੈ, ਸਮੇਤ ਮਹਿੰਦਰਾ ਪਿਕਅੱਪ ਵਾਹਨ ਵਿਚ ਭਰ ਕੇ ਲੈ ਜਾਇਆ ਜਾ ਰਿਹਾ ਸੀ।
ਗੁਰਪ੍ਰੀਤ ਸਿੰਘ ਨੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਇੰਦਰਜੀਤ ਕਰਵਲ, ਦਰਸ਼ਨ ਰਾਣਾ, ਹਿੰਦੂ ਆਗੂ ਹਰਸ਼ ਭੱਲਾ ਸਮੇਤ ਹੋਰ ਪਤਵੰਤਿਆਂ ਦੀ ਮੌਜੂਦਗੀ ਵਿਚ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਫਗਵਾੜਾ ਵਿਚ ਮੌਜੂਦ ਹਿੰਦੂ ਸੰਗਠਨਾਂ ਦੇ ਆਪਣੇ ਸਾਥੀ ਆਗੂਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸਥਾਨਕ ਨੈਸ਼ਨਲ ਹਾਈਵੇ ਨੰਬਰ 1 ’ਤੇ ਸਥਿਤ ਸ਼ੂਗਰ ਮਿੱਲ ਚੌਕ ’ਤੇ ਦੋਵਾਂ ਵਾਹਨਾਂ ਨੂੰ ਰੋਕ ਕੇ ਮੌਕੇ ਤੋਂ ਗਊ ਧਨ ਬਰਾਮਦ ਕੀਤਾ ਗਿਆ। ਉਕਤ ਗਊ ਧਨ ਨੂੰ ਜੰਮੂ ਵਿਚ ਕਤਲ ਕਰਨ ਲਈ ਲਿਜਾਇਆ ਜਾ ਰਿਹਾ ਸੀ।
ਥਾਣਾ ਸਿਟੀ ਦੀ ਪੁਲਸ ਨੇ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਬਿੰਦਰ ਸਿੰਘ ਵਾਸੀ ਜਾਖੇਪਾਲ ਰੋਡ ਧਰਮਗੜ੍ਹ ਸੰਗਰੂਰ, ਨਿੰਦਰਪਾਲ ਵਾਸੀ ਸਬਜ਼ੀ ਮੰਡੀ ਸੰਗਰੂਰ, ਮੰਗਾ ਵਾਸੀ ਗੁਰਦਾਸਪੁਰ, ਅਵਤਾਰ ਸਿੰਘ ਤਾਰੀ ਵਾਸੀ ਲਾਡੋਵਾਲ ਲੁਧਿਆਣਾ ਅਤੇ ਸੋਨੂ ਸਿੰਘ ਵਾਸੀ ਲਾਡੋਵਾਲ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਾਬਾਲਗਾ ਨਾਲ ਜਬਰ-ਜ਼ਨਾਹ ਕਰਵਾਉਣ ਦੇ ਮਾਮਲੇ ’ਚ 2 ਭੈਣਾਂ ਗ੍ਰਿਫਤਾਰ, ਨੌਜਵਾਨ ਫਰਾਰ
NEXT STORY