ਨਵਾਂਸ਼ਹਿਰ (ਤ੍ਰਿਪਾਠੀ) : ਥਾਣਾ ਬਲਾਚੌਰ ਦੇ ਅਧੀਨ ਪੈਂਦੇ ਮਹਿੰਦੀਪੁਰ ਦੇ ਸਰਕਾਰੀ ਸਕੂਲ ਨੇੜੇ ਸੀਵਰ 'ਚ ਸਫ਼ਾਈ ਕਰਨ ਲਈ ਉਤਰੇ 2 ਵਿਅਕਤੀਆਂ ਦੀ ਗੈਸ ਚੜ੍ਹਨ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮੌਕੇ ’ਤੇ ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਕਰੀਬ 11 ਵਜੇ ਮਹਿੰਦੀਪੁਰ ਵਿਖੇ ਸੀਵਰੇਜ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਪਰਸ਼ੋਤਮ ਪੁੱਤਰ ਰਾਮ ਪ੍ਰਕਾਸ਼ ਵਾਸੀ ਖਮਾਚੋਂ (ਬੰਗਾ) ਅਤੇ ਸ਼ੁਭਮ ਪੁੱਤਰ ਪੱਪੂ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਮਹਿੰਦੀਪੁਰ ਸਰਕਾਰੀ ਸਕੂਲ ਨੇੜੇ ਸੀਵਰੇਜ ਦੀ ਸਫ਼ਾਈ ਕਰਨ ਲਈ ਉਤਰੇ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਭਵਨ 'ਚ ਨਹੀਂ ਮਿਲੀ ਐਂਟਰੀ, ਖ਼ਫ਼ਾ ਹੋ ਕੇ ਵਾਪਸ ਮੁੜੇ
ਦੋਹਾਂ ਨੂੰ ਗੈਸ ਚੜ੍ਹ ਗਈ ਅਤੇ ਉਹ ਮੁੜ ਬਾਹਰ ਨਹੀਂ ਆਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ. ਡੀ. ਐੱਮ. ਬਲਾਚੌਰ ਸੂਬਾ ਸਿੰਘ ਮਲਹੋਤਰਾ ਅਤੇ ਐੱਸ. ਐੱਚ. ਓ. ਸਿਟੀ ਸੁਖਪਾਲ ਸਿੰਘ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਇਸ ਦੌਰਾਨ ਗਟਰ 'ਚ ਉਤਰੇ ਨਿੱਜੀ ਸੀਵਰਮੈਨ ਨੂੰ ਬਚਾਉਣ ਲਈ ਚਲਾਏ ਗਏ ਰੈਸਕਿਊ ਆਪਰੇਸ਼ਨ 'ਚ ਜੇ. ਸੀ. ਬੀ. ਮਸ਼ੀਨ ਦੀ ਵੀ ਮਦਦ ਲਈ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਿਨ-ਦਿਹਾੜੇ ਖ਼ੌਫ਼ਨਾਕ ਵਾਰਦਾਤ, ਮਾਮੂਲੀ ਝਗੜੇ ਪਿੱਛੋਂ ਨੌਜਵਾਨ ਦਾ ਚਾਕੂ ਮਾਰ ਕੀਤਾ ਕਤਲ
ਗਟਰ 'ਚ ਉਤਰੇ ਦੋਵੇਂ ਵਿਅਕਤੀਆਂ ਨੂੰ ਗਟਰ ’ਚੋਂ ਕੱਢ ਕੇ ਤੁਰੰਤ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ। ਸਿਵਲ ਹਸਪਤਾਲ ਵਿਖੇ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਹਸਪਤਾਲ ਪਹੁੰਚਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੰਨੀ ਸਰਕਾਰ ਦੇ ਕਾਰਜਕਾਲ 'ਚ ਹੋਇਆ 1000 ਕਰੋੜ ਦਾ ਘਪਲਾ, ਮਜੀਠੀਆ ਨੇ ਲਾਇਆ ਵੱਡਾ ਇਲਜ਼ਾਮ
NEXT STORY