ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-22 'ਚ ਗਲਤ ਸਾਈਡ ਤੋਂ ਆ ਰਹੀ ਕਾਰ ਨਾਲ ਟੱਕਰ ਹੋਣ ਤੋਂ ਬਾਅਦ ਨੌਜਵਾਨਾਂ 'ਚ ਤਿੱਖੀ ਬਹਿਸ ਹੋ ਗਈ। ਇਹ ਬਹਿਸ ਇੰਨੀ ਵੱਧ ਗਈ ਕਿ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸੈਕਟਰ-22 ਤੋਂ ਬੱਸ ਅੱਡਾ ਚੌਂਕ ਵੱਲ ਜਾ ਰਹੇ ਕਾਰ ਸਵਾਰ ਨੌਜਵਾਨਾਂ ਨੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਵਿਅਕਤੀ ਹੇਠਾਂ ਡਿੱਗ ਪਿਆ ਅਤੇ ਚਾਹ ਪੀਣ ਲਈ ਸੈਕਟਰ-22 ਜਾ ਰਹੇ ਕਾਰ ਸਵਾਰ 5 ਨੌਜਵਾਨਾਂ ਨੇ ਕਾਰ ਰੋਕ ਕੇ ਜ਼ਖਮੀ ਨੌਜਵਾਨ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਟੱਕਰ ਕਾਰਨ ਕਾਰ 'ਚ ਸਵਾਰ ਦੋ ਨੌਜਵਾਨਾਂ ਵਿਚਾਲੇ ਬਹਿਸ ਹੋ ਗਈ।
ਇਹ ਵੀ ਪੜ੍ਹੋ : 24 ਅਗਸਤ ਨੂੰ ਚੰਡੀਗੜ੍ਹ ਆਉਣਗੇ PM ਮੋਦੀ, ਪੰਜਾਬ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ
ਗਲਤ ਸਾਈਡ ਕਾਰ 'ਚ ਸਵਾਰ ਨੌਜਵਾਨਾਂ ਨੇ ਕਾਰ ਵਿਚੋਂ ਚਾਕੂ, ਡੰਡੇ ਅਤੇ ਛੁਰੇ ਕੱਢ ਲਏ ਅਤੇ ਨੌਜਵਾਨਾਂ ’ਤੇ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਫ਼ਰਾਰ ਹੋ ਗਏ। ਹਮਲੇ 'ਚ ਵਿਸ਼ਾਲ, ਸਾਗਰ ਅਤੇ ਨਿਤੀਸ਼ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਦੋਸਤ ਪੰਕਜ ਅਤੇ ਜਤਿਨ ਉਨ੍ਹਾਂ ਨੂੰ ਸੈਕਟਰ-16 ਜਨਰਲ ਹਸਪਤਾਲ ਲੈ ਗਏ। ਹਾਲਤ ਨਾਜ਼ੁਕ ਹੋਣ ’ਤੇ ਡਾਕਟਰਾਂ ਨੇ ਸਾਗਰ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ। ਐਤਵਾਰ ਦੁਪਹਿਰ 1 ਵਜੇ ਇਲਾਜ ਦੌਰਾਨ ਸਾਗਰ ਦੀ ਮੌਤ ਹੋ ਗਈ। ਜਦੋਂ ਕਿ ਜ਼ਖਮੀ ਦੋਸਤ ਨਿਤੀਸ਼ ਅਤੇ ਵਿਸ਼ਾਲ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਵਿਸ਼ਾਲ ਨੇ ਦੱਸਿਆ ਕਿ ਉਸ ’ਤੇ ਰਾਮ ਦਰਬਾਰ ਦੇ 6 ਨੌਜਵਾਨਾਂ ਨੇ ਹਮਲਾ ਕੀਤਾ, ਜਿਨ੍ਹਾਂ ਵਿਚੋਂ ਦੋ ਨੌਜਵਾਨਾਂ ਦੀ ਪਛਾਣ ਦਿਲਾਵਰ ਅਤੇ ਕਰਨ ਪਵਾਰ ਵਜੋਂ ਹੋਈ ਹੈ। ਵਿਸ਼ਾਲ ਨੇ ਦੱਸਿਆ ਕਿ ਦਿਲਾਵਰ ਪੰਜਾਬ ਪੁਲਸ 'ਚ ਸੀ ਅਤੇ ਉਸ ਨੇ ਕੁੱਝ ਸਾਲ ਪਹਿਲਾਂ ਵੀ ਕਤਲ ਨੂੰ ਅੰਜ਼ਾਮ ਦਿੱਤਾ ਸੀ। ਜ਼ਖਮੀ ਵਿਸ਼ਾਲ ਦੀ ਸ਼ਿਕਾਇਤ ’ਤੇ ਸੈਕਟਰ-17 ਪੁਲਸ ਨੇ ਹਮਲਾਵਰਾਂ ਖ਼ਿਲਾਫ਼ ਕਤਲ, ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੱਚੇ ਅਧਿਆਪਕਾਂ ਨੇ ਸਾਰੇ ਪ੍ਰਦਰਸ਼ਨ ਖ਼ਤਮ ਕਰਨ ਦਾ ਲਿਆ ਫ਼ੈਸਲਾ, ਜਾਣੋ ਕਾਰਨ
ਦੋਸਤ ਦਾ ਜਨਮ ਦਿਨ ਮਨਾਇਆ ਸੀ ਸ਼ਨੀਵਾਰ
ਰਾਮ ਦਰਬਾਰ ਦੇ ਰਹਿਣ ਵਾਲੇ ਵਿਸ਼ਾਲ ਨੇ ਪੁਲਸ ਨੂੰ ਦੱਸਿਆ ਕਿ ਸ਼ਨੀਵਾਰ ਉਸ ਦੇ ਦੋਸਤ ਨਿਤਿਨ ਦਾ ਜਨਮ ਦਿਨ ਸੀ। ਉਹ ਨਿਤਿਨ ਦਾ ਜਨਮ ਦਿਨ ਮਨਾਉਣ ਲਈ ਆਪਣੇ ਦੋਸਤਾਂ ਸਾਗਰ, ਨਿਤੀਸ਼, ਪੰਕਜ ਅਤੇ ਜਤਿਨ ਨਾਲ ਫੈਦਾ ਗਿਆ ਸੀ। ਫੈਦਾ 'ਚ ਉਨ੍ਹਾਂ ਨੇ ਦੇਰ ਰਾਤ ਤੱਕ ਨਿਤਿਨ ਦਾ ਜਨਮ ਦਿਨ ਮਨਾਇਆ। ਜਨਮ ਦਿਨ ਮਨਾਉਂਦਿਆਂ ਸਵੇਰ ਹੋ ਗਈ। ਸਾਰੇ ਚਾਹ ਪੀਣ ਦੀ ਜ਼ਿੱਦ ਕਰਨ ਲੱਗੇ। ਨਿਤਿਨ ਫੈਦਾ 'ਚ ਉਤਰ ਗਿਆ ਅਤੇ ਉਹ ਆਪਣੇ ਸਾਥੀਆਂ ਸਮੇਤ ਕਾਰ 'ਚ ਬੈਠ ਕੇ ਸੈਕਟਰ-22 ਵੱਲ ਜਾਣ ਲੱਗਾ। ਜਦੋਂ ਉਨ੍ਹਾਂ ਦੀ ਕਾਰ ਸੈਕਟਰ-22 ਤੋਂ ਸਨਬੀਮ ਹੋਟਲ ਨੇੜੇ ਪਹੁੰਚੀ ਤਾਂ ਪਾਰਕਿੰਗ ਵਾਲੇ ਪਾਸਿਓਂ ਗਲਤ ਸਾਈਡ ਤੋਂ ਕਾਰ ਆ ਰਹੀ ਸੀ। ਗੱਡੀ ਦੇ ਡਰਾਈਵਰ ਨੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਵਿਅਕਤੀ ਜ਼ਖਮੀ ਹੋ ਗਿਆ। ਉਨ੍ਹਾਂ ਨੇ ਗੱਡੀ ਰੋਕ ਕੇ ਜ਼ਖਮੀ ਨੂੰ ਚੁੱਕ ਲਿਆ।
ਇਹ ਵੀ ਪੜ੍ਹੋ : PM ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ, ਸਖ਼ਤ ਕੀਤੀ ਗਈ ਸੁਰੱਖਿਆ
ਉਨ੍ਹਾਂ ਦੀ ਗਲਤ ਪਾਸੇ ਤੋਂ ਆ ਰਹੇ ਨੌਜਵਾਨਾਂ ਵਿਚਕਾਰ ਬਹਿਸ ਹੋ ਗਈ। ਟੱਕਰ ਮਾਰਨ ਵਾਲੇ ਨੌਜਵਾਨਾਂ 'ਚ ਰਾਮ ਦਰਬਾਰ ਵਾਸੀ ਦਿਲਾਵਰ, ਕਰਨ ਪਾਸਵਾਨ ਸਮੇਤ 6 ਨੌਜਵਾਨ ਸ਼ਾਮਲ ਸਨ, ਜਿਨ੍ਹਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ 'ਚ ਸਾਗਰ ਦੀ ਛਾਤੀ ਅਤੇ ਪੇਟ 'ਚ ਚਾਕੂ ਮਾਰੇ ਗਏ। ਜਦੋਂਕਿ ਉਸ ਦੇ ਹੱਥ ’ਤੇ ਛੁਰੀ ਅਤੇ ਨਿਤੀਸ਼ ਦੇ ਪੈਰ 'ਚ ਸੱਟ ਲੱਗੀ। ਦੋਸਤ ਪੰਕਜ ਅਤੇ ਜਤਿਨ ਉਨ੍ਹਾਂ ਨੂੰ ਕਾਰ ਵਿਚ ਬਿਠਾ ਕੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਸਾਗਰ ਨੂੰ ਮ੍ਰਿਤਕ ਐਲਾਨ ਦਿੱਤਾ। ਕਤਲ ਦੀ ਸੂਚਨਾ ਮਿਲਦਿਆਂ ਹੀ ਸੈਕਟਰ-17 ਥਾਣਾ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਜ਼ਖਮੀ ਵਿਸ਼ਾਲ ਦੇ ਬਿਆਨ ਦਰਜ ਕਰ ਕੇ ਮੌਕੇ ਦੀ ਜਾਂਚ ਕੀਤੀ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ। ਪੁਲਸ ਸਾਗਰ ਦਾ ਕਤਲ ਕਰਨ ਵਾਲੇ ਮੁਲਜ਼ਮ ਦਿਲਾਵਰ, ਕਰਨ ਪਵਾਰ ਅਤੇ ਹੋਰਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
PM ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ, ਸਖ਼ਤ ਕੀਤੀ ਗਈ ਸੁਰੱਖਿਆ
NEXT STORY