ਜਲੰਧਰ (ਸੋਨੂੰ)— ਜਲੰਧਰ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ 400 ਕਿਲੋ ਚੂਰਾਪੋਸਤ ਸਮੇਤ ਚੂਰਾਪੋਸਤ ਸਮੇਤ ਦੋ ਤਸਕਰਾਂ ਅਤੇ 200 ਗ੍ਰਾਮ ਦੀ ਹੈਰੋਇਨ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ. ਆਈ. ਏ. ਦੇ ਇੰਚਾਰਜ ਸ਼ਿਵ ਕੁਮਾਰ ਪੁਲਸ ਪਾਰਟੀ ਦੇ ਨਾਲ 25 ਜੂਨ ਨੂੰ ਕਿਸ਼ਨਗੜ ਤੋਂ ਕਰਤਾਰਪੁਰ ਵੱਲ ਜਾ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਫੋਕਲ ਪੁਆਇੰਟ ਨੇੜੇ ਪਿੰਡ ਨੌਗੱਜਾ ਦੇ ਕੋਲ ਇਕ ਖਾਲੀ ਇਮਾਰਤ ਦੇ ਪਿੱਛੇ ਟਰੱਕ ਖੜ੍ਹਾ ਦਿਖਾਈ ਦਿੱਤਾ। ਇਸ ਟਰੱਕ 'ਚ ਦੋ ਵਿਅਕਤੀ ਸਵਾਰ ਸਨ। ਸ਼ਿਵ ਕੁਮਾਰ ਨੇ ਪੁਲਸ ਪਾਰਟੀ ਸਮੇਤ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਟਰੱਕ ਦੀ ਤਲਾਸ਼ੀ ਲਈ ਤਾਂ ਟਰੱਕ 'ਚ ਬਣੇ ਹੋਏ ਸਪੈਸ਼ਲ ਕੈਬਿਨ 'ਚੋਂ 20 ਬੋਰੀਆਂ (400 ਕਿਲੋਗ੍ਰਾਮ) ਚੂਰਾਪੋਸਤ ਦੀ ਬਰਾਮਦਗੀ ਹੋਈਆਂ। ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ ਦੀਪੂ ਪੁੱਤਰ ਹੀਰਾਰਾਮ ਅਤੇ ਭਜਨ ਲਾਲ ਪੁੱਤਰ ਗੋਂਦਾ ਦੋਵੇਂ ਵਾਸੀ ਪਿੰਡ ਮੋਹਨ ਦੇ ਠਾਰ, ਥਾਣਾ ਗੁਰੂਹਰਸਹਾਏ ਜ਼ਿਲਾ ਫਿਰੋਜ਼ਪੁਰ ਦੇ ਰੂਪ 'ਚ ਹੋਈ ਹੈ।

ਕਸ਼ਮੀਰ 'ਚੋਂ ਲਿਆਉਂਦੇ ਸਨ ਚੂਰਾਪੋਸਤ
ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਮੁਲਜ਼ਮਾਂ ਨੇ ਵੱਡੇ ਖੁਲਾਸੇ ਕਰਦੇ ਹੋਏ ਕਿਹਾ ਕਿ ਉਹ ਕਸ਼ਮੀਰ 'ਚੋਂ ਚੂਰਾ ਪੋਸਤ ਲਿਆ ਕੇ ਕਪੂਰਥਲਾ 'ਚ ਸਪਲਾਈ ਕਰਦੇ ਸਨ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਮੁਲਜ਼ਮਾਂ ਵੱਲੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

200 ਗ੍ਰਾਮ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
ਇਸ ਤਰ੍ਹਾਂ ਥਾਣਾ ਗੋਰਾਇਆ ਦੇ ਐੱਸ.ਆਈ. ਮਲਕੀਤ ਸਿੰਘ ਪੁਲਸ ਪਾਰਟੀ ਦੇ ਨਾਲ ਸਵੇਰੇ ਖੁਰਦ ਪੁਲੀ ਪਿੰਡ 'ਚ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਅਤੇ ਵਾਪਸ ਨੂੰ ਮੁੜਨ ਲੱਗਾ। ਪੁਲਸ ਪਾਰਟੀ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਗਲੇ 'ਚ ਪਏ ਹੋਏ ਕਿੱਟ ਬੈਗ ਦੀ ਤਲਾਸ਼ੀ ਲਈ ਤਾਂ ਉਸ 'ਚੋਂ 200 ਗ੍ਰਾਮ ਦੀ ਹੈਰੋਇਨ ਬਰਾਮਦ ਹੋਈ। ਪੁਲਸ ਵੱਲੋਂ ਮੁਲਜ਼ਮ ਦੀ ਪਛਾਣ ਪੱਪੂ ਸ਼ਾਹ ਪੁੱਤਰ ਬਹਾਦੁਰ ਚੰਦ ਪਿੰਡ ਮੁਹੇਮਾ ਦੇ ਰੂਪ 'ਚ ਕੀਤੀ ਗਈ ਹੈ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਮੁਲਜ਼ਮ ਨੇ ਦੱਸਿਆ ਕਿ ਉਹ ਇਹ ਹੈਰੋਇਨ ਗੋਆ ਤੋਂ ਲੈ ਕੇ ਆਇਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਸ਼ਿਆਂ ਖਿਲਾਫ ਕੈਪਟਨ ਸਖਤ, ਲੋਕਾਂ ਨੂੰ ਕੀਤੀ ਇਹ ਅਪੀਲ
NEXT STORY