ਟਾਂਡਾ ਉੜਮੁੜ (ਮੋਮੀ) : ਇਲਾਕੇ ਵਿਚ ਅੱਜ ਸਵੇਰ ਤੋਂ ਵਾਪਰੇ 2 ਹਾਦਸਿਆਂ ਵਿਚ 7 ਲੋਕ ਜ਼ਖ਼ਮੀ ਹੋ ਗਏ ਹਨ। ਟਾਂਡਾ-ਹੁਸ਼ਿਆਰਪੁਰ ਸੜਕ 'ਤੇ ਪਿੰਡ ਨੈਣੋਵਾਲ ਪੁਲ਼ ਦੇ ਨੇੜੇ ਮੋਟਰਸਾਈਕਲ ਅਤੇ ਸਕੂਟਰੀ ਵਿਚਾਲੇ ਵਾਪਰੇ ਸੜਕ ਹਾਦਸੇ ਦੌਰਾਨ ਦੋ ਸਾਲਾ ਬੱਚੀ ਸਮੇਤ 5 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਅੱਜ ਦੁਪਹਿਰ ਤਕਰੀਬਨ 12.30 ਵਜੇ ਵਾਪਰਿਆ ਜਦੋਂ ਪਿੰਡ ਧੂਤ ਖੁਰਦ ਨਿਵਾਸੀ ਸ਼ਰਧਾ ਚੰਦ ਪੁੱਤਰ ਮੇਲਾ ਰਾਮ ਆਪਣੀ ਨੂੰਹ ਰੰਜਨਾ ਪਤਨੀ ਮਨਦੀਪ ਸਿੰਘ ਅਤੇ 2 ਸਾਲਾ ਪੋਤਰੀ ਜਸਮੀਨ ਕੌਰ ਦੇ ਨਾਲ ਸਕੂਟੀ 'ਤੇ ਸਵਾਰ ਹੋ ਕੇ ਬੁੱਲ੍ਹੋਵਾਲ ਤੋਂ ਦਵਾਈ ਲੈ ਕੇ ਵਾਪਸ ਪਿੰਡ ਧੂਤ ਖੁਰਦ ਆ ਰਹੇ ਸਨ।

ਪਿੰਡ ਨੈਨੋਵਾਲ ਦੇ ਪੁਲ਼ ਨੇੜੇ ਉਨ੍ਹਾਂ ਦੀ ਸਕੂਟੀ ਮੋਟਰ ਸਾਇਕਲ ਸਵਾਰ ਨਾਲ ਟਕਰਾ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਪਰਮਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੋਟਲੀ ਆਟੇ ਕਰਨ ਪੁੱਤਰ ਬਲਵਿੰਦਰ ਸਿੰਘ ਵਾਸੀ ਸ਼ਹਿਬਾਜ਼ਪੁਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਹੀ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਜਿੱਥੋਂ ਰੰਜਨਾ ਤੇ ਮੋਟਰ ਸਾਈਕਲ ਸਵਾਰਾਂ ਦੀ ਹਾਲਤ ਗੰਭੀਰ ਦੇਖਦਿਆਂ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਇੱਥੇ ਇਹ ਵੀ ਸੂਚਨਾ ਮਿਲੀ ਹੈ ਕਿ ਸੜਕ ਹਾਦਸੇ ਵਿਚ ਜ਼ਖ਼ਮੀ ਹੋਈ ਰੰਜਨਾ ਜੋ ਕਿ ਗਰਭਵਤੀ ਸੀ ਅਤੇ ਪੇਟ ਵਿਚ ਉਸ ਦੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਇਸ ਸਬੰਧੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੋਹਾਲੀ ਸਿਟੀ ਸੈਂਟਰ ਦੀ ਉਸਾਰੀ ਅਧੀਨ ਕਮਰਸ਼ੀਅਲ ਇਮਾਰਤ ਦੀ ਡਿੱਗੀ ਕੰਧ, 2 ਦੀ ਮੌਤ

ਇਸੇ ਤਰ੍ਹਾਂ ਹੀ ਜਲੰਧਰ- ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਕੁਰਾਲਾ ਨਜ਼ਦੀਕ ਅੱਜ ਸਵੇਰੇ ਹੋਏ ਇਕ ਸੜਕ ਹਾਦਸੇ ਦੌਰਾਨ ਕਾਰ ਸਵਾਰ ਪਤੀ-ਪਤਨੀ ਜ਼ਖ਼ਮੀ ਹੋ ਗਏ l ਇਹ ਭਿਆਨਕ ਹਾਦਸਾ ਸਵੇਰੇ ਕਰੀਬ 8 ਵਜੇ ਉਸ ਸਮੇਂ ਵਾਪਰਿਆ ਜਦੋਂ ਅਸ਼ਵਨੀ ਕੁਮਾਰ ਪੁੱਤਰ ਕਿਸ਼ਨ ਲਾਲ ਅਤੇ ਉਸ ਦੀ ਪਤਨੀ ਅੰਜੂ ਵਾਸੀ ਸ਼ਾਹਪੁਰ (ਪਠਾਨਕੋਟ) ਜਲੰਧਰ ਤੋਂ ਪਠਾਨਕੋਟ ਜਾ ਰਹੇ ਸਨ ਕਿ ਅਚਾਨਕ ਹੀ ਕਾਰ ਟਰਾਲੇ ਦੀ ਲਪੇਟ ਵਿਚ ਆ ਗਈ। ਇਸ ਨਾਲ ਕਾਰ ਸੜਕ ਨਜ਼ਦੀਕ ਖਤਾਨਾਂ ਪਲਟ ਗਈ ਜਿਸ ਕਾਰਨ ਉਕਤ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ। ਇਸ ਸਬੰਧੀ ਟਾਂਡਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਖਬਰ ਵੀ ਪੜ੍ਹੋ - ਸਕੂਲ ਪੜ੍ਹਨ ਗਈ 8ਵੀਂ ਜਮਾਤ ਦੀ ਵਿਦਿਆਰਥਣ ਗਾਇਬ, ਕੇਸ ਦਰਜ
ਚੰਡੀਗੜ੍ਹ 'ਚ ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ 'ਚ ਨਿਲਾਮੀ ਜਾਰੀ, ਦਿੱਤੀ ਗਈ ਸ਼ਿਕਾਇਤ
NEXT STORY