ਚੰਡੀਗੜ੍ਹ,(ਸੁਸ਼ੀਲ) : ਸੈਕਟਰ 37/38 ਦੀ ਸੜਕ 'ਤੇ ਐਕਟਿਵਾ ਫੁਟਪਾਥ ਨਾਲ ਟਕਰਾਉਣ ਤੋਂ ਬਾਅਦ ਦਰਖਤ 'ਚ ਜਾ ਲੱਗੀ। ਜਿਸ ਕਾਰਨ ਐਕਟਿਵਾ ਸਵਾਰ ਦੋਵੇਂ ਨੌਜਵਾਨਾਂ ਦੇ ਸਿਰ ਦਰਖਤ ਨਾਲ ਟਕਰਾ ਕੇ ਲਹੂ ਲੂਹਾਨ ਹੋ ਗਏ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਜ਼ਖ਼ਮੀਆਂ ਨੂੰ ਪੀ. ਜੀ. ਆਈ. ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਮਲੋਆ ਕਲੋਨੀ ਨਿਵਾਸੀ ਮੁਕੇਸ਼ ਕੁਮਾਰ ਤੇ ਕੰਵਰਲਾਲ ਦੇ ਰੂਪ 'ਚ ਹੋਈ ਹੈ। ਹਾਦਸੇ ਸਮੇਂ ਦੋਵਾਂ ਨੇ ਹੈਲਮੇਟ ਨਹੀਂ ਪਹਿਨੇ ਸਨ। ਅੱਗੇ ਪੀ. ਸੀ. ਆਰ. ਖੜ੍ਹੀ ਵੇਖਕੇ ਨੌਜਵਾਨਾਂ ਨੇ ਐਕਟਿਵਾ ਭਜਾਈ ਸੀ। ਇਸ ਕਾਰਨ ਸੰਤੁਲਨ ਵਿਗੜਨ ਨਾਲ ਸੜਕ ਹਾਦਸਾ ਹੋਇਆ। ਸੈਕਟਰ-39 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਾਲ ਪੇਪਰ ਲਾਉਣ ਦਾ ਕੰਮ ਕਰਦੇ ਸਨ
ਮਲੋਆ ਕਲੋਨੀ ਨਿਵਾਸੀ ਮੁਕੇਸ਼ ਕੁਮਾਰ ਆਪਣੇ ਦੋਸਤ ਕੰਵਰਪਾਲ ਨਾਲ ਸੋਮਵਾਰ ਰਾਤ ਸਾਢੇ ਗਿਆਰਾਂ ਵਜੇ ਕੰਮ ਖਤਮ ਕਰਕੇ ਘਰ ਪਰਤ ਰਹੇ ਸਨ। ਜਦੋਂ ਉਨ੍ਹਾਂ ਦੀ ਐਕਟਿਵਾ ਸੈਕਟਰ 37/38 ਦੀ ਵਿਭਾਜਿਤ ਸੜਕ 'ਤੇ ਪਹੁੰਚੀ ਤਾਂ ਅਚਾਨਕ ਉਨ੍ਹਾਂ ਦਾ ਸਤੁੰਲਨ ਵਿਗੜ ਗਿਆ। ਜਿਸ ਕਾਰਨ ਐਕਟਿਵਾ ਫੁਟਪਾਥ 'ਤੇ ਟਕਰਾ ਕੇ ਸਿੱਧਾ ਸੜਕ ਕੰਡੇ ਦਰਖਤ 'ਚ ਜਾ ਕੇ ਲੱਗੀ। ਪੁਲਸ ਨੇ ਦੱਸਿਆ ਕਿ ਦੋਵੇਂ ਦਫਤਰਾਂ ਤੇ ਘਰਾਂ 'ਚ ਸਜਾਵਟ ਲਈ ਵਾਲ ਪੇਪਰ ਲਾਉਣ ਦਾ ਕੰਮ ਕਰਦੇ ਸਨ। ਮੁਕੇਸ਼ ਦੀਆਂ ਤਿੰਨ ਬੇਟੀਆਂ ਤੇ ਇੱਕ ਪੁੱਤਰ ਹੈ, ਜਦਕਿ ਕੰਵਰਲਾਲ ਦੇ ਦੋ ਬੇਟੇ ਤੇ ਦੋ ਬੇਟੀਆਂ ਹਨ।
2 ਕਰੋੜ ਦੀ ਅਮਰੀਕਨ ਕੋਕੀਨ ਸਣੇ ਜਲੰਧਰ ਤੇ ਅੰਮ੍ਰਿਤਸਰ ਦੇ ਸਮੱਗਲਰ ਗ੍ਰਿਫਤਾਰ
NEXT STORY