ਤਰਨਤਾਰਨ (ਜ.ਬ) - ਸਥਾਨਕ ਸ਼ਹਿਰ ਦੇ ਦੀਪ ਐਵੀਨਿਊ ਵਿਖੇ ਇਕ ਘਰ ਵਿਚ ਸਫ਼ਾਈ ਦਾ ਕੰਮ ਕਰਦੀ 13 ਸਾਲਾ ਨਾਬਾਲਗ ਕੁੜੀ ਨੂੰ ਦੋ ਕਾਰ ਸਵਾਰਾਂ ਵਲੋਂ ਜ਼ਬਰਦਸਤੀ ਅੰਮ੍ਰਿਤਸਰ ਲਿਜਾ ਕੇ ਉਸ ਨਾਲ ਸਮੂਹਿਕ ਜ਼ਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਵਿਖੇ ਪੁਲਸ ਮੁਲਾਜ਼ਮ ਦੀ ਰਿਵਾਲਵਰ ’ਚੋਂ ਚੱਲੀ ਗੋਲੀ, ਨੌਜਵਾਨ ਦੀ ਛਾਤੀ 'ਚ ਲੱਗੀ
ਪੁਲਸ ਨੂੰ ਦਰਜ ਕਰਵਾਏ ਬਿਆਨ ’ਚ 13 ਸਾਲ ਦੀ ਪੀੜਤ ਕੁੜੀ ਨੇ ਦੱਸਿਆ ਕਿ ਉਹ ਦੀਪ ਐਵੀਨਿਊ ਤਰਨਤਾਰਨ ਵਿਖੇ ਇਕ ਘਰ ਵਿਚ ਸਫ਼ਾਈ ਦਾ ਕੰਮ ਕਰਦੀ ਹੈ। ਮਿਤੀ 16 ਅਕਤੂਬਰ ਨੂੰ ਵਕਤ ਕਰੀਬ 11.45 ਵਜੇ ਉਹ ਦੀਪ ਐਵੀਨਿਊ ਵਿਖੇ ਕੰਮ ਕਰਨ ਲਈ ਜਾ ਰਹੀ ਸੀ ਤਾਂ ਦੋ ਅਣਪਛਾਤੇ ਨੌਜਵਾਨ ਜ਼ਬਰਦਸਤੀ ਉਸ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਅੰਮ੍ਰਿਤਸਰ ਲੈ ਗਏ। ਉਕਤ ਨੌਜਵਾਨਾਂ ਨੇ ਉਸ ਨੂੰ ਕਿਸੇ ਹੋਟਲ ਵਿਚ ਲਿਜਾ ਕੇ ਵਾਰੀ-ਵਾਰੀ ਉਸ ਨਾਲ ਜ਼ਬਰ-ਜ਼ਿਨਾਹ ਕੀਤਾ ਅਤੇ ਫਿਰ ਉਸ ਨੂੰ ਵਾਪਸ ਗੁਰਦੁਆਰਾ ਲਕੀਰ ਸਾਹਿਬ ਤਰਨਤਾਰਨ ਕੋਲ ਛੱਡ ਗਏ।
ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ
ਇਸ ਘਟਨਾ ਦੀ ਸ਼ਿਕਾਇਤ ਉਸ ਨੇ ਸਖੀ ਵਨ ਸੈਂਟਰ ਤਰਨਤਾਰਨ ਵਿਖੇ ਕਰਵਾਉਂਦੇ ਹੋਏ ਆਪਣੇ ਬਿਆਨ ਦਰਜ ਕਰਵਾ ਦਿੱਤੇ। ਇਸ ਸਬੰਧੀ ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਪੀੜਤ ਕੁੜੀ ਦੇ ਬਿਆਨ ’ਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 224 ਧਾਰਾ 376 ਆਈ.ਪੀ.ਸੀ., 04 ਪੋਸਕੋ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ESI ਹਸਪਤਾਲ ਦੇ ਬਾਹਰ ਮਿਲਿਆ ਨਵਜਾਤ ਬੱਚੀ ਦਾ ਭਰੂਣ, ਸੜਕ ’ਤੇ ਸੁਟਣ ਵਾਲਾ ਕਲਯੁੱਗੀ ਪਿਤਾ ਗ੍ਰਿਫਤਾਰ
ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ CM ਮਾਨ ਨੇ ਮਾਰਿਆ ਛਾਪਾ, ਦੇਖੋ ਵੀਡੀਓ
NEXT STORY