ਗਿੱਦਡ਼ਬਾਹਾ (ਕੁਲਭੂਸ਼ਨ) - ਗਿੱਦਡ਼ਬਾਹਾ ਦੇ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੇ ਅੱਜ ਅਾਪਣੇ ਰੀਡਰ ਰੁਪਿੰਦਰ ਸਿੰਘ ਦੇ ਨਾਲ ਸਥਾਨਕ ਸਰਕਾਰੀ ਦਫਤਰਾਂ ਦੀ ਚੈਕਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਨਾਇਬ ਤਹਸੀਲਦਾਰ ਮਨਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਦਫਤਰਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸਵੇਰ ਸਮੇਂ ਹਾਜ਼ਰੀ ਚੈੱਕ ਕਰਨ ਲਈ ਦਫਤਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ 3 ਸੀਨੀਅਰ ਅਧਿਕਾਰੀ ਅਤੇ 17 ਮੁਲਾਜ਼ਮਾਂ ਨੂੰ ਅਾਪਣੀ ਡਿਊਟੀ ਤੋਂ ਗੈਰ-ਹਾਜ਼ਰ ਪਾਇਆ ਗਿਆ। ਚੈਕਿੰਗ ਸਮੇਂ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਫਰੀਦਕੋਟ ਅਤੇ ਗਿੱਦਡ਼ਬਾਹਾ ਦੇ ਕਾਰਜਕਾਰੀ ਇੰਜੀਨੀਅਰ ਤੋਂ ਇਲਾਵਾ 4 ਹੋਰ ਮੁਲਾਜ਼ਮਾਂ ਨੂੰ ਗੈਰ-ਹਾਜ਼ਰ ਪਾਇਆ ਗਿਆ।
ਉੱਧਰ ਕਾਰਜਕਾਰੀ ਇੰਜੀਨੀਅਰ ਮੰਡਲ-1 ਗਿੱਦਡ਼ਬਾਹਾ ਦੇ ਇੰਜੀਨੀਅਰ ਅਤੇ 10 ਹੋਰ ਮੁਲਾਜ਼ਮ ਅਾਪਣੀ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਰਾਜਸਥਾਨ ਫੀਡਰ ਦੇ ਉਪ ਮੰਡਲ ਅਧਿਕਾਰੀ ਅਤੇ 3 ਹੋਰ ਮੁਲਾਜ਼ਮ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ।
ਨਾਇਬ ਤਹਸੀਲਦਾਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਗੈਰ-ਹਾਜ਼ਰ ਪਾਏ ਗਏ ਉਕਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਕੋਈ ਛੁੱਟੀ ਆਦਿ ਪੇਸ਼ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਮੂਵਮੈਂਟ ਰਜਿਸਟਰ ਆਦਿ ਲਾਇਆ ਗਿਆ ਹੈ। ਗੈਰ-ਹਾਜ਼ਰ ਪਾਏ ਗਏ ਅਧਿਕਾਰੀਆਂ ਅਤੇ ਮੁਲਾਜ਼ਮਾਂ ਸਬੰਧੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾ ਰਹੀ ਹੈ।
10 ਬੁਲਟ ਮੋਟਰਸਾਈਕਲਾਂ ਦੇ ਚਾਲਕਾਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ
NEXT STORY