ਲੁਧਿਆਣਾ (ਹਿਤੇਸ਼) : ਸਥਾਨਕ ਕੇਂਦਰੀ ਜੇਲ•ਦੀ ਕਾਰਜ ਵਿਵਸਥਾ 'ਚ ਸੁਧਾਰ ਲਿਆਉਣ ਅਤੇ ਕੈਦੀਆਂ ਤੇ ਬੰਦੀਆਂ ਦੀਆਂ ਮੁਸ਼ਕਲਾਂ ਨੂੰ ਨੇੜੇ ਹੋ ਕੇ ਸੁਣਨ ਦੇ ਮਕਸਦ ਨਾਲ ਬੀਤੇ ਦਿਨ ਜ਼ਿਲਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਗਵਾਈ 'ਚ 20 ਜੱਜਾਂ ਦੀਆਂ ਵੱਖ-ਵੱਖ ਟੀਮਾਂ ਨੇ ਇੱਕੋ ਵੇਲੇ ਅਚਨਚੇਤ ਜੇਲ•ਦਾ ਦੌਰਾ ਕੀਤਾ। 'ਕੁਨੈਕਟ ਟੂ ਸਰਵ' ਮੁਹਿੰਮ ਤਹਿਤ ਕੀਤੀ ਗਈ ਇਸ ਕਾਰਵਾਈ ਮੌਕੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਤੇ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਡਾ. ਗੁਰਪ੍ਰੀਤ ਕੌਰ, ਕਈ ਜੱਜ ਸਾਹਿਬਾਨ, ਜੇਲ• ਸੁਪਰਡੈਂਟ ਐੱਸ. ਐੱਸ. ਬੋਪਾਰਾਏ ਅਤੇ ਸਮੂਹ ਜੇਲ•ਸਟਾਫ਼ ਹਾਜ਼ਰ ਸੀ।
ਦੱਸਣਯੋਗ ਹੈ ਕਿ ਇਹ ਸੂਬੇ ਦੀਆਂ ਜੇਲ੍ਹਾਂ 'ਚ ਪਹਿਲੀ ਵਾਰ ਹੈ ਕਿ ਇੱਕੋ ਸਮੇਂ 20 ਤੋਂ ਵਧੇਰੇ ਨਿਆਇਕ ਅਧਿਕਾਰੀਆਂ ਵੱਲੋਂ ਅਚਨਚੇਤ ਜੇਲ• ਦਾ ਜਾਇਜ਼ਾ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਗੁਰਬੀਰ ਸਿੰਘ ਨੇ ਦੱਸਿਆ ਕਿ ਇਸ ਅਚਨਚੇਤ ਜਾਂਚ ਦੌਰਾਨ ਸਮੂਹ ਜੱਜ ਸਾਹਿਬਾਨ ਵੱਲੋਂ 3350 ਕੈਦੀਆਂ ਅਤੇ ਬੰਦੀਆਂ 'ਚੋਂ ਇਕੱਲੇ-ਇਕੱਲੇ ਕੈਦੀ ਅਤੇ ਬੰਦੀ ਨਾਲ ਖੁਦ ਜਾ ਕੇ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਬੜੀ ਗੌਰ ਨਾਲ ਸੁਣਿਆ ਗਿਆ। ਜੱਜਾਂ ਦੀਆਂ ਟੀਮਾਂ ਦਾ ਵਿਸ਼ੇਸ਼ ਤੌਰ 'ਤੇ ਗਠਨ ਕੀਤਾ ਗਿਆ ਸੀ, ਜੋ ਟੀਮ ਦੇ ਤੌਰ 'ਤੇ ਵੱਖ-ਵੱਖ ਬੈਰਕਾਂ 'ਚ ਗਏ। ਇਸ ਤੋਂ ਇਲਾਵਾ ਸਮੂਹ ਟੀਮਾਂ ਵੱਲੋਂ ਜੇਲ•'ਚ ਮੌਜੂਦ ਬੁਨਿਆਦੀ ਸਹੂਲਤਾਂ, ਰਸੋਈ, ਖਾਣਾ, ਬਾਥਰੂਮ, ਅਗਾਂਹਵਧੂ ਕੰਮ ਕਰਨ ਦੇ ਵਸੀਲਿਆਂ ਅਤੇ ਹੋਰ ਜੇਲ• ਦੀ ਸੁਰੱਖਿਆ ਦਾ ਵੀ ਹਰੇਕ ਪੱਖ ਤੋਂ ਜਾਇਜ਼ਾ ਲਿਆ।
ਗੁਰਬੀਰ ਸਿੰਘ ਨੇ ਕਿਹਾ ਕਿ ਕਰੀਬ 2 ਘੰਟੇ ਤੋਂ ਵਧੇਰੇ ਚੱਲੀ ਜਾਂਚ ਮੁਹਿੰਮ 'ਚ ਟੀਮਾਂ ਨੇ ਕੈਦੀਆਂ ਅਤੇ ਬੰਦੀਆਂ ਨਾਲ ਗੱਲ ਕਰਕੇ ਜੋ ਰਿਪੋਰਟ ਤਿਆਰ ਕਰਨੀ ਹੈ, ਉਸ ਉੱਪਰ ਸਮੂਹ ਜੱਜਾਂ ਵੱਲੋਂ ਚਰਚਾ ਕੀਤੀ ਜਾਵੇਗੀ, ਜਿਸ ਉਪਰੰਤ ਜੇਲ•ਸਿਸਟਮ 'ਚ ਸੁਧਾਰ ਲਿਆਉਣ ਲਈ ਕੀ ਕੀਤਾ ਜਾਣਾ ਜ਼ਰੂਰੀ ਹੈ, ਬਾਰੇ ਰਿਪੋਰਟ ਤਿਆਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸ਼ੁਰੂ ਕੀਤੀ ਗਈ 'ਕੁਨੈਕਟ ਟੂ ਸਰਵ' ਮੁਹਿੰਮ ਤਹਿਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਮਾਜ ਦੇ ਹਰ ਵਰਗ ਨਾਲ ਸਿੱਧਾ ਰਾਬਤਾ ਕਰਕੇ ਉਨ੍ਹਾਂ ਦੀਆਂ ਕਾਨੂੰਨ ਅਤੇ ਨਿਆਂ ਪ੍ਰਤੀ ਜੋ ਸਮੱਸਿਆਵਾਂ ਹਨ, ਉਨ੍ਹਾਂ ਨੂੰ ਪ੍ਰਮੁੱਖਤਾ ਨਾਲ ਸੁਣਿਆ ਜਾਵੇ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇ।
ਲੁਧਿਆਣਾ : ਗੱਡੀ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ
NEXT STORY