ਚੰਡੀਗੜ੍ਹ (ਰਾਏ) - ਨਗਰ ਨਿਗਮ 30 ਸਫਾਈ ਕਰਮਚਾਰੀਆਂ ਦੀ ਭਰਤੀ ਕਰੇਗਾ। ਸਦਨ ਵਿਚ ਰੱਖੇ ਗਏ ਮਤੇ ਵਿਚ ਕਿਹਾ ਗਿਆ ਹੈ ਕਿ ਐੱਮ. ਓ. ਯੂ. ਡੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰੋਬਾਰੀ ਖੇਤਰਾਂ ਵਿਚ ਨਾਈਟ ਸਵੀਪਿੰਗ ਲਈ ਨਿਗਮ ਨੂੰ 200 ਸਫਾਈ ਕਰਮਚਾਰੀਆਂ ਦੀ ਲੋੜ ਹੈ ਪਰ ਫੰਡ ਦੀ ਕਮੀ ਕਾਰਨ ਸਿਰਫ 30 ਹੀ ਰੱਖੇ ਜਾਣਗੇ। ਇਹ ਸੈਕਟਰ-22 ਤੇ 17 ਵਿਚ ਤਾਇਨਾਤ ਹੋਣਗੇ। ਨਿਗਮ ਮੈਸ. ਟੀ. ਡੀ. ਐੱਸ. ਮੈਨੇਜਮੈਂਟ ਪ੍ਰਾ. ਲਿ. ਕੰਪਨੀ ਦੀਆਂ ਸੇਵਾਵਾਂ ਲਏਗਾ ਤੇ ਇਨ੍ਹਾਂ 'ਤੇ 56 ਲੱਖ ਰੁਪਏ ਖਰਚ ਕੀਤੇ ਜਾਣਗੇ। ਨਿਗਮ ਸਫਾਈ ਕਰਮਚਾਰੀਆਂ ਦੀ ਲੰਬ ਸਮੇਂ ਤੋਂ ਚਲਦੀ ਆ ਰਹੀ ਮੰਗ ਤੇ ਖਾਲੀ ਪਏ ਅਹੁਦਿਆਂ 'ਤੇ ਤਰਸ ਦੇ ਆਧਾਰ 'ਤੇ ਨੌਕਰੀ ਤਾਂ ਨਹੀਂ ਦੇ ਰਿਹਾ ਤੇ ਹੁਣ ਇਸ ਆਧਾਰ 'ਤੇ ਕੌਮੀ ਪੱਧਰ 'ਤੇ ਨਿਰਧਾਰਿਤ 5 ਫੀਸਦੀ ਕੋਟੇ ਦੀ ਹੱਦ ਨੂੰ ਨਿੱਜੀ ਠੇਕੇਦਾਰਾਂ ਰਾਹੀਂ ਖਤਮ ਕਰਵਾਉਣ ਦਾ ਯਤਨ ਕਰ ਰਿਹਾ ਹੈ। ਨਿਗਮ ਸਦਨ ਨੇ ਫੈਸਲਾ ਲਿਆ ਕਿ ਠੇਕੇਦਾਰ ਰਾਹੀਂ ਜੋ 30 ਕਰਮਚਾਰੀ ਨਾਈਟ ਸਵੀਪਿੰਗ ਲਈ ਰੱਖੇ ਜਾਣੇ ਹਨ, ਉਨ੍ਹਾਂ ਵਿਚੋਂ 15 ਉਨ੍ਹਾਂ ਮ੍ਰਿਤਕ ਕਰਮਚਾਰੀਆਂ ਦੇ ਪਰਵਾਰਾਂ ਤੋਂ ਹੋਣਗੇ, ਜਿਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ।
2009 ਤੋਂ ਹੁਣ ਤਕ 200 ਸਫਾਈ ਕਰਮਚਾਰੀਆਂ ਦੀ ਕੰਮ ਦੌਰਾਨ ਹੋਈ ਮੌਤ
2009 ਤੋਂ ਹੁਣ ਤਕ 200 ਸਫਾਈ ਕਰਮਚਾਰੀ ਡਿਊਟੀ ਦੌਰਾਨ ਮਾਰੇ ਜਾ ਚੁੱਕੇ ਹਨ। ਸਫਾਈ ਕਰਮੀ ਲੰਬੇ ਸਮੇਂ ਦੋਂ ਤਰਸ ਦੇ ਆਧਾਰ 'ਤੇ ਮ੍ਰਿਤਕ ਕਰਮੀਆਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ। ਚੱਢਾ ਨੇ ਕਿਹਾ ਕਿ ਜ਼ਿਆਦਾਤਰ ਸਫਾਈ ਕਰਮਚਾਰੀਆਂ ਦੀ ਮੌਤ ਹਾਦਸਿਆਂ ਕਾਰਨ ਹੁੰਦੀ ਹੈ, ਜਿਸ ਦਾ ਮੁੱਖ ਕਾਰਨ ਡਿਊਟੀ ਦੌਰਾਨ ਇਨ੍ਹਾਂ ਨੂੰ ਦਿੱਤੇ ਜਾਣ ਵਾਲੇ ਸੁਰੱਖਿਆ ਯੰਤਰਾਂ ਦੀ ਕਮੀ ਤੇ ਸੁਰੱਖਿਆ ਸਬੰਧੀ ਮਾਪਦੰਡਾਂ ਨੂੰ ਮੰਨਣ ਵਿਚ ਨਿਗਮ ਵਲੋਂ ਵਰਤੀ ਗਈ ਲਾਪ੍ਰਵਾਹੀ ਹੈ।
ਨਗਰ ਨਿਗਮ ਨੇ ਹੁਣ ਤਕ ਇਸ ਨਾਲ ਸਬੰਧਤ ਨਾ ਤਾਂ ਕੋਈ ਜਾਂਚ ਕਰਵਾਈ ਤੇ ਨਾ ਹੀ ਇਸ ਦੇ ਕਾਰਨਾਂ ਨੂੰ ਜਾਣਨ ਲਈ ਕਿਸੇ ਤਰ੍ਹਾਂ ਦਾ ਕੋਈ ਅਧਿਐਨ ਹੀ ਕਰਵਾਇਆ ਗਿਆ ਹੈ। ਜ਼ਿਆਦਾਤਰ ਮੌਤਾਂ ਦਿਲ ਸਬੰਧੀ ਬੀਮਾਰੀਆਂ ਕਾਰਨ ਹੁੰਦੀਆਂ ਹਨ। ਦਮੇ ਤੇ ਟੀ. ਬੀ. ਨਾਲ ਮਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ।
ਸੜਕ ਹਾਦਸੇ ਰੋਕਣ ਲਈ ਸੜਕਾਂ ਦੇ ਡਿਵਾਈਡਰਾਂ 'ਤੇ ਲੱਗੇਗੀ ਰੇਲਿੰਗ
NEXT STORY