ਗੁਰੂਹਰਸਹਾਏ (ਆਵਲਾ) - ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਇਕ ਵਿਅਕਤੀ ਨੂੰ 200 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ 'ਤੇ ਗਿਫ੍ਰਤਾਰ ਕਰ ਲਿਆ। ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਭਾਰੀ ਭੂਪਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਗੁਰਬਚਨ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਗਸ਼ਤ ਦੌਰਾਨ ਜਦੋਂ ਉਹ ਬਸਤੀ ਡੇਰਿਆ ਵਾਲੀ ਕੋਲ ਪਹੁੰਚੇ ਤਾਂ ਪੈਦਲ ਆ ਰਿਹਾ ਇਕ ਵਿਅਕਤੀ ਪੁਲਸ ਨੂੰ ਵੇਖ ਵਾਪਸ ਮੁੜ ਗਿਆ। ਜਦੋਂ ਪੁਲਸ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਤੋਂ 200 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ 'ਤੇ ਕਾਬੂ ਕਰ ਲਿਆ। ਉਕਤ ਦੋਸ਼ੀ ਦੀ ਪਛਾਣ ਰਮੇਸ਼ ਲਾਲ ਪੁੱਤਰ ਚੰਬਾ ਰਾਮ ਬਸਤੀ ਡੇਰਿਆ ਵਾਲੀ ਗੁਰੂਹਰਸਹਾਏ ਤੋਂ ਹੋਈ ਹੈ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਹੈਡ ਕਾਂਸਟੇਬਲ ਮੇਜਰ ਸਿੰਘ, ਤਰਲੋਕ ਸਿੰਘ, ਬਿੰਦਰ ਸਿੰਘ ਮੁੱਖ ਮੁਨਸ਼ੀ ਮਲਕੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।
ਪੰਜਾਬੀਆਂ ਦੀ ਸਿਹਤ ਨੂੰ ਨਿਗਲ ਰਿਹਾ ਹੈ ਪ੍ਰਦੂਸ਼ਣ
NEXT STORY