ਅੰਮ੍ਰਿਤਸਰ/ਲੁਧਿਆਣਾ (ਜ. ਬ.) : ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਆਪਣੀ ਗਠਜੋੜ ਵਾਲੀ ਪਾਰਟੀ ਭਾਜਪਾ ਨਾਲ ਇਕ ਸੀਟ ਦੀ ਅਦਲਾ-ਬਦਲੀ ਕਰਨ ਬਾਰੇ ਬੜੀ ਗੰਭੀਰਤਾ ਨਾਲ ਸੋਚ ਰਿਹਾ ਹੈ। ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਟਿਕਟਾਂ ਦੀ ਵੰਡ ਤੇ ਅਦਲਾ-ਬਦਲੀ ਸਬੰਧੀ ਮੀਟਿੰਗ ਰੱਖੀ ਸੀ ਪਰ ਸ਼ਾਹ ਨੂੰ ਸਵਾਈਨ ਫਲੂ ਹੋਣ ਕਾਰਨ ਮੀਟਿੰਗ ਰੱਦ ਹੋ ਗਈ।
ਭਰੋਸੇਯੋਗ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਲੁਧਿਆਣਾ ਲੋਕ ਸਭਾ ਹਲਕਾ ਭਾਜਪਾ ਲਈ ਛੱਡਣ ਦੇ ਮੂਡ 'ਚ ਹੈ ਤੇ ਇਸ ਦੇ ਬਦਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੀਟ ਲੈਣ ਲਈ ਤਿਆਰੀਆਂ ਕਰ ਰਿਹਾ ਹੈ। ਇਸ ਮੰਗ 'ਤੇ ਭਾਜਪਾ ਵੀ ਹਾਂ-ਪੱਖੀ ਸਿਰ ਮਾਰ ਸਕਦੀ ਹੈ ਕਿਉਂਕਿ ਸ੍ਰੀ ਅੰਮ੍ਰਿਤਸਰ 'ਚ ਪੇਂਡੂ ਹਲਕਿਆਂ 'ਚੋਂ ਭਾਜਪਾ ਖਾਮੋਸ਼ ਰਹਿੰਦੀ ਹੈ ਜਦੋਂਕਿ ਲੁਧਿਆਣਾ ਲੋਕ ਸਭਾ ਹਲਕੇ 'ਚ ਵੀ ਇਸ ਤਰ੍ਹਾਂ ਦੇ ਹਾਲਾਤ ਹਨ, ਜਦੋਂ ਇਥੇ ਅਕਾਲੀ ਦਲ ਚੋਣ ਲੜਦਾ ਹੈ ਤਾਂ ਲੁਧਿਆਣਾ ਦੇ 6 ਸ਼ਹਿਰੀ ਹਲਕਿਆਂ 'ਚ ਹਿੰਦੂ ਵੋਟਰ ਪੈਰ ਨਹੀਂ ਲੱਗਣ ਦਿੰਦੇ। ਇਸ ਕਾਰਨ ਦੋਵੇਂ ਪਾਰਟੀਆਂ ਨੂੰ ਇਹ ਅਦਲਾ-ਬਦਲੀ ਠੀਕ ਬੈਠਦੀ ਦਿਖਾਈ ਦੇ ਰਹੀ ਹੈ। ਜੇਕਰ ਇਹ ਗੱਲ ਸਿਰੇ ਚੜ੍ਹ ਗਈ ਤਾਂ ਸ੍ਰੀ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਚੋਟੀ ਦੇ ਆਗੂ ਤੇ ਮਾਝੇ ਦੇ ਜਰਨੈਲ ਬਿਕਰਮ ਮਠੀਜੀਆ ਚੋਣ ਮੈਦਾਨ 'ਚ ਉੱਤਰ ਸਕਦੇ ਹਨ ਤੇ ਲੁਧਿਆਣਾ 'ਚ ਭਾਜਪਾ ਕਿਸੇ ਵੱਡੇ ਆਗੂ ਨੂੰ ਉਤਾਰੇਗੀ। ਜੇਕਰ ਅਦਲਾ-ਬਦਲੀ ਨਾ ਹੋਈ ਤਾਂ ਲੁਧਿਆਣਾ ਤੋਂ ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ ਦੀ ਟਿਕਟ ਪੱਥਰ 'ਤੇ ਲਕੀਰ ਹੋਵੇਗੀ।
ਵਾਤਾਵਰਨ ਅਨੁਕੂਲ ਕਾਗਜ਼ 'ਤੇ ਕਿਤਾਬਾਂ ਛਾਪੇਗਾ ਬੋਰਡ
NEXT STORY