ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ ਵਿਚ ਇਕ ਅਨੋਖਾ ਘਮਾਸਾਨ ਛਿੜ ਗਿਆ ਹੈ, ਜਿੱਥੇ ਸੂਬੇ ਦਾ ਰਾਜ ਪੰਛੀ 'ਬਾਜ਼' ਚਰਚਾ ਦਾ ਮੁੱਖ ਕੇਂਦਰ ਬਣ ਗਿਆ ਹੈ। ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਇਸ ਦੁਰਲੱਭ ਪੰਛੀ ਨੂੰ ਲੈ ਕੇ ਸਿਆਸੀ ਸ਼ਬਦੀ ਜੰਗ ਤੇਜ਼ ਹੋ ਗਈ ਹੈ।
ਇਹ ਸਭ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਾਂਦੇੜ ਵਿਚ ਹੋਏ ਹਮਲੇ ਮਗਰੋਂ ਸ਼ੁਰੂ ਹੋਇਆ ਸੀ। ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਬੱਚਿਆਂ ਨੇ ਦੱਸਿਆ ਹੈ ਕਿ ਜਦੋਂ ਸੁਖਬੀਰ ਬਾਦਲ ਦੇ ਹੱਥ 'ਤੇ ਟਾਂਕੇ ਲੱਗ ਰਹੇ ਸਨ ਤਾਂ ਹਸਪਤਾਲ ਦੇ ਉੱਪਰ ਬਾਜ਼ ਘੁੰਮ ਰਿਹਾ ਸੀ।
ਹਰਸਿਮਰਤ ਕੌਰ ਬਾਦਲ ਦੇ ਇਸ ਬਿਆਨ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਇਸ 'ਤੇ ਤੰਜ ਕੱਸ ਰਹੇ ਹਨ। ਉਸ ਤੋਂ ਬਾਅਦ ਮੁੱਖ ਮੰਤਰੀ ਨੇ ਕਈ ਵੱਖ-ਵੱਖ ਸਮਾਗਮਾਂ ਵਿਚ ਬਿਆਨ ਦਾ ਹਵਾਲਾ ਦੇ ਕਿ ਕਿਹਾ ਕਿ ਉਹ ਪੰਛੀ ਬਾਦਲ ਦੀ ਰੱਖਿਆ ਕਰਨ ਲਈ ਨਹੀਂ, ਬਲਕਿ ਆਪਣੇ ਆਂਡਿਆਂ ਦੀ ਰਾਖੀ ਲਈ ਉੱਥੇ ਸੀ, ਕਿਉਂਕਿ ਉਸ ਨੂੰ ਡਰ ਸੀ ਕਿ ਬਾਦਲ ਪਰਿਵਾਰ ਆਂਡਿਆਂ ਵਿਚੋਂ ਵੀ ਆਪਣਾ ਵਪਾਰਕ ਹਿੱਸਾ ਨਾ ਮੰਗ ਲਵੇ।
ਪੰਜਾਬ ਦੀ ਧੀ ਨੇ ਨੈਸ਼ਨਲ ਪੱਧਰ 'ਤੇ ਨਿਸ਼ਾਨੇਬਾਜ਼ੀ 'ਚ ਜਿੱਤਿਆ ਗੋਲਡ, ਢੋਲ-ਧਮੱਕੇ ਨਾਲ ਹੋਇਆ ਸਵਾਗਤ
NEXT STORY