ਬੈਂਗਲੁਰੂ (ਏਜੰਸੀ)- ਕਰਨਾਟਕ ਦੇ ਮੰਤਰੀ ਪ੍ਰਿਯਾਂਕ ਖੜਗੇ ਨੇ ਸੋਮਵਾਰ ਨੂੰ ਸੰਘ ਪ੍ਰਮੁੱਖ ਮੋਹਨ ਭਾਗਵਤ ਦੇ ਮੁਸਲਮਾਨਾਂ ਅਤੇ ਭਾਰਤ ਦੇ ਬਹੁਵਾਦੀ ਚਰਿੱਤਰ ’ਤੇ ਵਿਦੇਸ਼ ’ਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਘੇਰਿਆ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਸੱਤਾਧਾਰੀ ਪਾਰਟੀ ਹੁਣ ‘ਆਰ.ਐੱਸ.ਐੱਸ. ਤੋਂ ਵੀ ਵੱਡੀ ਹੋ ਗਈ ਹੈ’? ਭਾਗਵਤ ਦੀ ਅਮਰੀਕਾ ਅਤੇ ਕੈਨੇਡਾ ਯਾਤਰਾ ’ਤੇ ਵਿਅੰਗ ਕੱਸਦਿਆਂ ਖੜਗੇ ਨੇ ਕਿਹਾ ਕਿ ਸੰਘ ਪ੍ਰਮੁੱਖ ਵਿਦੇਸ਼ਾਂ ’ਚ ਉਸ ਸੰਦੇਸ਼ ਤੋਂ ਵੱਖਰਾ ਅਕਸ ਪੇਸ਼ ਕਰ ਰਹੇ ਹਨ, ਜਿਸ ਦਾ ਪ੍ਰਚਾਰ ਭਾਰਤ ’ਚ ਭਾਜਪਾ ਦੇ ਕੁਝ ਵਰਗ ਅਤੇ ਉਸ ਦੇ ਵਿਚਾਰਧਾਰਕ ਸੰਗਠਨ ਕਰਦੇ ਹਨ।
ਆਰ.ਐੱਸ.ਐੱਸ. ਪ੍ਰਮੁੱਖ ਦੇ ਵਿਦੇਸ਼ੀ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਖੜਗੇ ਨੇ ਕਿਹਾ ਕਿ ਭਾਗਵਤ ਫੰਡ ਲਈ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਗਵਤ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਮੁਸਲਮਾਨ ਭਾਰਤ ਦਾ ਹਿੱਸਾ ਹਨ ਅਤੇ ਦੇਸ਼ ਦੀ ਪਛਾਣ ਅਨੇਕਤਾ ’ਚ ਏਕਤਾ ਨਾਲ ਹੈ।
ਵਿਦੇਸ਼ਾਂ ’ਚ ਭਾਗਵਤ ਦੇ ਦਿੱਤੇ ਬਿਆਨਾਂ ਅਤੇ ਦੇਸ਼ ’ਚ ਭਾਜਪਾ ਦੇ ਰੁਖ਼ ’ਚ ਅੰਤਰ ਉਜਾਗਰ ਕਰਦਿਆਂ ਖੜਗੇ ਨੇ ਕਿਹਾ ਕਿ ਇਕ ਪਾਸੇ ਉਹ ਵਿਦੇਸ਼ਾਂ ’ਚ ਸਮਾਵੇਸ਼ੀ ਗੱਲਾਂ ਕਰ ਰਹੇ ਹਨ, ਤਾਂ ਦੂਜੇ ਪਾਸੇ ਭਾਰਤ ’ਚ ਭਾਜਪਾ ਨੇਤਾ ਅਤੇ ਉਨ੍ਹਾਂ ਦਾ ਸੰਘ ਪਰਿਵਾਰ ਟੀਪੂ ਸੁਲਤਾਨ ਦੀ ਤਸਵੀਰ ਜਾਂ ਕੱਟ-ਆਊਟ ਤੱਕ ਲਗਾਉਣ ਦਾ ਵਿਰੋਧ ਕਰਦੇ ਹਨ। ਖੜਗੇ ਨੇ ਸੀਨੀਅਰ ਕਾਂਗਰਸ ਨੇਤਾ ਅਤੇ ਕਰਨਾਟਕ ਦੇ ਮੰਤਰੀ ਬਸਵਰਾਜ ਰਾਏ ਰੈੱਡੀ ਦਾ ਵੀ ਬਚਾਅ ਕੀਤਾ, ਜਿਨ੍ਹਾਂ ਦੇ ਇਸਲਾਮ ਨੂੰ ਲੈ ਕੇ ਦਿੱਤੇ ਗਏ ਹਾਲੀਆ ਬਿਆਨ ਨਾਲ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Eureka Forbes 'ਤੇ ਲੱਗਾ ਭਾਰੀ ਜੁਰਮਾਨਾ, 5008 ਸ਼ਿਕਾਇਤਾਂ ਮਿਲਣ ਤੋਂ ਬਾਅਦ ਹੋਈ ਸਖ਼ਤ ਕਾਰਵਾਈ
NEXT STORY