ਅੰਮ੍ਰਿਤਸਰ, (ਦਲਜੀਤ)-ਪੰਜਾਬ ਦੇ 2212 ਐਸੋਸੀਏਟਿਡ ਸਕੂਲਾਂ ’ਤੇ ਛਾਏ ਖਤਰੇ ਦੇ ਬੱਦਲ ਹਟ ਗਏ ਹਨ। ਸਿੱਖਿਆ ਵਿਭਾਗ ਐਸੋਸੀਏਟਿਡ ਸਕੂਲਾਂ ਨੂੰ 2019-20 ਵਿਚ ਜਾਰੀ ਰੱਖਣ ਸਬੰਧੀ ਇਕ ਹਫ਼ਤੇ ਵਿਚ ਕੰਟੀਨਿਊਸ਼ਨ ਪ੍ਰੋਫਾਰਮਾ ਜਾਰੀ ਕਰਨ ਜਾ ਰਿਹਾ ਹੈ। ਐਸੋਸੀਏਟਿਡ ਸਕੂਲਾਂ ਨੇ ਇਸ ਸਬੰਧੀ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਧੰਨਵਾਦ ਪ੍ਰਗਟ ਕੀਤਾ ਹੈ।
ਐਸੋਸੀਏਟਿਡ ਸਕੂਲਜ਼ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਜਗਦੀਸ਼ ਰਾਣਾ ਨੇ ਦੱਸਿਆ ਕਿ ਕੰਟੀਨਿਊਸ਼ਨ ਪ੍ਰੋਫਾਰਮਾ ਜਾਰੀ ਕਰਵਾਉਣ ਸਬੰਧੀ ਅੱਜ ਵਫਦ ਸਿੱਖਿਆ ਮੰਤਰੀ ਨੂੰ ਮਿਲਿਆ ਹੈ। ਮੰਤਰੀ ਨੇ ਤੁਰੰਤ ਆਰਗੇਨਾਈਜ਼ੇਸ਼ਨ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਕੰਟੀਨਿਊਸ਼ਨ ਪ੍ਰੋਫਾਰਮਾ ਜਾਰੀ ਕਰਨ ਸਬੰਧੀ ਹੁਕਮ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਐਸੋਸੀਏਟਿਡ ਸਕੂਲ ਪਹਿਲਾਂ ਦੀ ਤਰ੍ਹਾਂ ਚਲਦੇ ਰਹਿਣਗੇ ਅਤੇ ਉਕਤ ਸਕੂਲਾਂ ’ਚ ਸਿੱਖਿਆ ਨੂੰ ਵਧੀਆ ਬਣਾਉਣ ਲਈ ਹੋਰ ਵੀ ਵਧ-ਚੜ੍ਹ ਕੇ ਸਹਿਯੋਗ ਕਰੋ। ਰਾਣਾ ਜਗਦੀਸ਼ ਚੰਦਰ ਨੇ ਕਿਹਾ ਕਿ ਐਸੋਸੀਏਟਿਡ ਸਕੂਲ ਘੱਟ ਫੀਸ ਲੈ ਕੇ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਰਹੇ ਹਨ। ਸਕੂਲਾਂ ਵੱਲੋਂ ਹਮੇਸ਼ਾ ਹੀ ਸਿੱਖਿਆ ਵਿਭਾਗ ਦੀਆਂ ਨੀਤੀਆਂ ਤਹਿਤ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਜਤਿੰਦਰ ਸ਼ਰਮਾ, ਮਨੋਜ ਸਰੀਨ, ਪਰਮਿੰਦਰ ਸਿੰਘ, ਜਸਵੰਤ ਸਿੰਘ ਸੇਖੋਂ, ਹਰਮਨਬੀਰ ਸਿੰਘ, ਕਰਮਜੀਤ ਸਿੰਘ, ਵਿਪਨ ਕੁਮਾਰ, ਪ੍ਰਿਥੀਪਾਲ ਅਤੇ ਹੋਰ ਮੌਜੂਦ ਸਨ।
ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ
NEXT STORY