ਚੰਡੀਗਡ਼੍ਹ, (ਰਾਜਿੰਦਰ)- ਮਨੀਮਾਜਰਾ ਦੇ ਲੋਕਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਦਾ ਸੁਪਨਾ ਛੇਤੀ ਹੀ ਪੂਰਾ ਹੋ ਜਾਵੇਗਾ ਕਿਉਂਕਿ ਨਿਗਮ ਨੇ ਪਾਇਲਟ ਪ੍ਰਾਜੈਕਟ ਦੀ ਡਿਟੇਲ ਰਿਪੋਰਟ ਤਿਆਰ ਕਰ ਲਈ ਹੈ ਤੇ ਹੁਣ ਇਸ ਨੂੰ ਅਪਰੂਵਲ ਲਈ ਸਮਾਰਟ ਸਿਟੀ ਦੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿਚ ਰੱਖਣਾ ਹੈ। ਮੀਟਿੰਗ ਵਿਚ ਇਸ ਦੀ ਅਪਰੂਵਲ ਮਿਲਦੇ ਹੀ ਨਿਗਮ ਇਸ ’ਤੇ ਕੰਮ ਸ਼ੁਰੂ ਕਰ ਦੇਵੇਗਾ।
ਮਨੀਮਾਜਰਾ ਵਿਚ ਪਾਇਲਟ ਪ੍ਰਾਜੈਕਟ
ਨਿਗਮ ਪੂਰੇ ਸ਼ਹਿਰ ਵਿਚ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਕਰਨ ਤੋਂ ਪਹਿਲਾਂ ਮਨੀਮਾਜਰਾ ਵਿਚ ਪਾਇਲਟ ਪ੍ਰਾਜੈਕਟ ਦੇ ਰੂਪ ਵਿਚ ਇਸ ’ਤੇ ਕੰਮ ਕਰ ਰਿਹਾ ਹੈ। ਇਸ ਸਬੰਧ ਵਿਚ ਨਿਗਮ ਦੇ ਚੀਫ ਇੰਜੀਨੀਅਰ ਮਨੋਜ ਬਾਂਸਲ ਨੇ ਕਿਹਾ ਕਿ ਇਸ ਦੀ ਡੀ. ਪੀ. ਆਰ. ਬਣਾ ਕੇ ਐਜਿਸ ਕੰਸਲਟੈਂਟ ਕੰਪਨੀ ਨੇ ਚੰਡੀਗਡ਼੍ਹ ਨਗਰ ਨਿਗਮ ਨੂੰ ਸੌਂਪ ਦਿੱਤੀ ਹੈ ਅਤੇ ਸਮਾਰਟ ਸਿਟੀ ਦੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿਚ ਇਸ ਨੂੰ ਰੱਖਿਆ ਜਾਣਾ ਹੈ। ਮੀਟਿੰਗ ਦੀ ਛੇਤੀ ਹੀ ਉਨ੍ਹਾਂ ਨੂੰ ਅਪਰੂਵਲ ਮਿਲ ਜਾਵੇਗੀ। ਮੀਟਿੰਗ ਵਿਚ ਇਸਦੀ ਅਪਰੂਵਲ ਮਿਲਣ ਤੋਂ ਬਾਅਦ ਕੰਪਨੀ ਵਲੋਂ ਇਸ ’ਤੇ ਟੈਂਡਰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੀ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਪਾਇਲਟ ਪ੍ਰਾਜੈਕਟ ਦੇ ਤਹਿਤ ਮਨੀਮਾਜਰਾ ਦੀ ਪੂਰੀ ਵਾਟਰ ਸਪਲਾਈ ਸਕਾਡਾ ਨਾਲ ਜੋਡ਼ੀ ਜਾਣੀ ਹੈ। 24 ਘੰਟੇ ਵਾਟਰ ਸਪਲਾਈ ਕਰਨ ਵਾਲੀ ਕੰਪਨੀ ਹੀ 15 ਸਾਲ ਤਕ ਇਸ ਦੇ ਮੇਨਟੀਨੈਂਸ ਐਂਡ ਆਪ੍ਰੇਸ਼ਨ ਦਾ ਕੰਮ ਦੇਖੇਗੀ। ਇਸ ਦੇ ਅਲੱਗ ਤੋਂ ਚਾਰਜਿਜ਼ ਹੋਣਗੇ।
ਕਜੌਲੀ ਤੋਂ ਮਿਲਣਾ ਹੈ 29 ਐੱਮ. ਜੀ. ਡੀ. ਪਾਣੀ
ਕਜੌਲੀ ਤੋਂ ਫੇਜ਼-5, 6 ਲਈ ਚੰਡੀਗਡ਼੍ਹ ਨੂੰ 29 ਐੱਮ. ਜੀ. ਡੀ. ਪਾਣੀ ਮਿਲਣਾ ਹੈ, ਜਿਸ ’ਚ ਅਜੇ ਫਿਲਹਾਲ 3 ਦੇ ਲਗਭਗ ਮਹੀਨੇ ਹੋਰ ਲੱਗਣਗੇ। ਇਹ ਵਾਧੂ ਪਾਣੀ ਮਿਲਣ ਤੋਂ ਬਾਅਦ ਹੀ ਪੂਰੇ ਸ਼ਹਿਰ ’ਚ 24 ਘੰਟੇ ਪਾਣੀ ਦੀ ਸਪਲਾਈ ਸੰਭਵ ਹੋ ਪਾਏਗੀ ਪਰ ਪੰਜਾਬ ਤੋਂ ਅਜੇ ਵੀ ਕਾਫੀ ਕੰਮ ਪੈਂਡਿੰਗ ਪਿਆ ਹੈ। ਇਹੋ ਕਾਰਨ ਹੈ ਕਿ ਪਾਣੀ ਮਿਲਣ ਵਿਚ ਨਿਗਮ ਨੂੰ ਦੇਰੀ ਹੋ ਰਹੀ ਹੈ। ਅਪ੍ਰੈਲ ਤੱਕ ਡੈੱਡਲਾਈਨ ਤੈਅ ਕੀਤੀ ਗਈ ਸੀ ਪਰ ਬਾਵਜੂਦ ਇਸ ਦੇ ਪ੍ਰਾਜੈਕਟ ਵਿਚ ਦੇਰੀ ਹੋ ਗਈ।
ਸਮਾਰਟ ਮੀਟਰ ਲਾਏ ਜਾਣਗੇ
ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਹੀ ਇਥੇ ਸਮਾਰਟ ਮੀਟਰ ਲਗਾਏ ਜਾਣਗੇ। ਇਸਦਾ 2.46 ਕਰੋਡ਼ ਦਾ ਐਸਟੀਮੇਟ ਬਣ ਚੁੱਕਾ ਹੈ। ਮੀਟਰ ਰੇਂਟ ਦੇ ਆਧਾਰ ’ਤੇ ਲੋਕਾਂ ਤੋਂ ਚਾਰਜਿਜ਼ ਲਏ ਜਾਣਗੇ। ਸ਼ਿਵਾਲਿਕ ਗਾਰਡਨ ਦੇ ਕੋਲ 58.50 ਲੱਖ ਲਿਟਰ ਕਪੈਸਟੀ ਦਾ ਇਕ ਓਵਰਹੈੱਡ ਰਿਜ਼ਵਾਇਰ ਬਣਾਇਆ ਜਾਣਾ ਹੈ। 2577 ਮੀਟਰ ਪਾਈਪ ਲਾਇਨ ਜਾਂ ਤਾਂ ਅਲੱਗ ਤੋਂ ਲਗਣੀ ਹੈ ਜਾਂ ਬਦਲੀ ਜਾਣੀ ਹੈ। ਕੰਪਨੀ ਨੇ 70.78 ਕਰੋਡ਼ ਰੁਪਏ ਦੀ ਇਸ ਦੀ ਡੀ. ਪੀ. ਆਰ ਤਿਆਰ ਕੀਤੀ ਹੈ।
ਇਥੇ ਹੋਣਾ ਹੈ ਕੰਮ
20 ਫੀਸਦੀ ਲਾਈਨਾਂ ਅਜੇ ਵਿਛਾਈਆਂ ਜਾਣੀਆਂ ਹਨ, ਸਟੋਰੇਜ ਲਈ ਰੀਜ਼ਰਵਾਇਰ ਤੇ ਓਵਰਹੈੱਡ ਟੈਂਕ ਬਣਾਉਣੇ ਹਨ। ਲੋਕਾਂ ਦੇ ਘਰਾਂ ’ਚ ਸਮਾਰਟ ਵਾਟਰ ਮੀਟਰ ਲੱਗਣੇ ਹਨ। 20 ਫੀਸਦੀ ਲਾਈਨਾਂ ਅਜੇ ਵਿਛਾਈਆਂ ਜਾਣੀਆਂ ਹਨ, ਘਰਾਂ ਵਿਚ ਸਮਾਰਟ ਵਾਟਰ ਮੀਟਰ ਲੱਗਣਗੇ। ਇਹ ਸ਼ਹਿਰ ਵਿਚ 600 ਕਰੋਡ਼ ਰੁਪਏ ਦਾ ਪੂਰਾ ਪ੍ਰਾਜੈਕਟ ਹੈ। 80 ਫੀਸਦੀ ਫੰਡਿੰਗ ਏ. ਐੱਫ. ਡੀ. ਫਰਾਂਸ ਕਰੇਗਾ। ਮਨੀਮਾਜਰਾ ਵਿਚ 5 ਅੰਡਰਗ੍ਰਾਊਂਡ ਰੀਜ਼ਰਵਾਇਰ ਅਤੇ 2 ਓਵਰਹੈੱਡ ਰੀਜ਼ਰਵਾਇਰ ਤੋਂ 270 ਲੱਖ ਲਿਟਰ ਪਾਣੀ ਦੀ ਸਪਲਾਈ ਹੋ ਰਹੀ ਹੈ।
ਸ਼ਹਿਰ ’ਚ ਨਿਰਮਾਣ ਲਈ ਅਪਣਾਈ ਜਾਵੇ ਗਰੀਨ ਟੈਕਨਾਲੋਜੀ
NEXT STORY