ਚੰਡੀਗਡ਼੍ਹ, (ਵਿਜੇ)- ਸ਼ਹਿਰ ’ਚ ਕਿਸੇ ਵੀ ਕੰਸਟਰਕਸ਼ਨ ਵਰਕ ਲਈ ਗਰੀਨ ਟੈਕਨਾਲੋਜੀ ਨੂੰ ਅਹਿਮੀਅਤ ਦੇਣੀ ਹੋਵੇਗੀ। ਮਨਿਸਟਰੀ ਆਫ ਅਰਬਨ ਡਿਵੈੱਲਪਮੈਂਟ (ਐੱਮ. ਓ. ਯੂ. ਡੀ.) ਨੇ ਚੰਡੀਗਡ਼੍ਹ ਪ੍ਰਸ਼ਾਸਨ ਤੋਂ ਜਾਣਕਾਰੀ ਮੰਗੀ ਹੈ ਕਿ ਮੌਜੂਦਾ ਸਮੇਂ ’ਚ ਸ਼ਹਿਰੀ ਏਰੀਏ ’ਚ ਜੋ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ ਉਸ ’ਚ ਕਿਸ ਤਰ੍ਹਾਂ ਦੀ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਲਈ ਪੂਰੇ ਕੰਸਟਰਕਸ਼ਨ ਸਿਸਟਮ ਤੇ ਇਸ ਏਰੀਏ ’ਚ ਮਿਲਣ ਵਾਲੇ ਮਟੀਰੀਅਲ ਬਾਰੇ ਵੀ ਪੁੱਛਿਆ ਗਿਆ ਹੈ। ਦਰਅਸਲ ਐੱਮ. ਓ. ਯੂ. ਡੀ. ਗਰੀਨ ਟੈਕਨਾਲੋਜੀ ਦੀ ਡਿਵੈੱਲਪਮੈਂਟ ਲਈ ਪ੍ਰਾਜੈਕਟ ਤਿਆਰ ਕਰ ਰਿਹਾ ਹੈ, ਜਿਸ ਲਈ ਚੰਡੀਗਡ਼੍ਹ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਤੋਂ ਵੀ ਰਿਪੋਰਟ ਮੰਗੀ ਗਈ ਹੈ। ਰਿਪੋਰਟ ’ਚ ਚੰਡੀਗਡ਼੍ਹ ਨੂੰ ਸੰਖੇਪ ’ਚ ਦੱਸਣਾ ਹੋਵੇਗਾ ਕਿ ਮੌਜੂਦਾ ਸਮੇਂ ’ਚ ਕਿਸ ਤਰ੍ਹਾਂ ਦੀ ਟੈਕਨਾਲੋਜੀ ਨਾਲ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕਿ ਭਵਿੱਖ ’ਚ ਇਸ ਕੰਸਟਰਕਸ਼ਨ ਵਰਕ ਕਾਰਨ ਸ਼ਹਿਰ ਦੇ ਗਰੀਨ ਏਰੀਏ ’ਚ ਪੈਣ ਵਾਲੇ ਪ੍ਰਭਾਵਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਇਸ ਦੇ ਨਾਲ ਹੀ ਚੰਡੀਗਡ਼੍ਹ ਪ੍ਰਸ਼ਾਸਨ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਕੰਸਟਰਕਸ਼ਨ ਵਰਕ ਲਈ ਹੋਰ ਕਿਹੜੀ ਟੈਕਨਾਲੋਜੀ ਨੂੰ ਅਪਣਾਇਆ ਜਾ ਸਕਦਾ ਹੈ ਜੋ ਕਿ ਇਸ ਰੀਜਨ ’ਚ ਮੌਜੂਦ ਨਹੀਂ ਹੈ। ਹਾਲਾਂਕਿ ਇਹ ਟੈਕਨਾਲੋਜੀ ਅਜਿਹੀ ਹੋਣੀ ਚਾਹੀਦੀ ਹੈ ਜਿਸਨੂੰ ਭਵਿੱਖ ’ਚ ਅਡਾਪਟ ਕੀਤਾ ਜਾ ਸਕੇ।
ਗ੍ਰਾਫਿਕ ਟੂਲ ਕਰਨਾ ਹੋਵੇਗਾ ਡਿਵੈੱਲਪ
ਮਨਿਸਟਰੀ ਨੇ ਕੰਸਟਰਕਸ਼ਨ ਵਰਕ ਕਾਰਨ ਪੈਣ ਵਾਲੇ ਇਨਵਾਇਰਮੈਂਟਲ ਇੰਪੈਕਟ ਨਾਲ ਸਬੰਧਤ ਗ੍ਰਾਫਿਕ ਟੂਲ ਵੀ ਡਿਵੈੱਲਪ ਕਰਨ ਦਾ ਸੁਝਾਅ ਦਿੱਤਾ ਹੈ, ਜਿਸ ਨਾਲ ਕਿ ਸ਼ਹਿਰ ਦੀ ਗਰੀਨਰੀ ਦੀ ਜਾਣਕਾਰੀ ਸੌਖ ਨਾਲ ਮਿਲ ਸਕੇ। ਇਹੀ ਨਹੀਂ, ਬਿਲਡਿੰਗ ਟੈਕਨਾਲੋਜੀ ਦੇ ਬਦਲ ਵੀ ਲੱਭਣੇ ਹੋਣਗੇ। ਗਰੀਨਰੀ ਨੂੰ ਵੇਖਦੇ ਹੋਏ ਪ੍ਰਾਈਵੇਟ ਘਰਾਂ, ਲੋਅ ਰਾਈਜ਼, ਹਾਈ ਡੈਂਸਿਟੀ (3 ਅਤੇ 4 ਮੰਜ਼ਿਲਾ ਘਰ) ਅਤੇ ਹਾਈ ਰਾਈਜ਼ ਇਮਾਰਤਾਂ ਨੂੰ ਇਸ ਪ੍ਰਾਜੈਕਟ ’ਚ ਸ਼ਾਮਲ ਕਰਨਾ ਹੋਵੇਗਾ।
ਪ੍ਰਾਜੈਕਟਾਂ ਦੀ ਭੇਟ ਚਡ਼੍ਹ ਰਹੀ ਗਰੀਨਰੀ
ਆਪਣੀ ਗਰੀਨਰੀ ਲਈ ਚੰਡੀਗਡ਼੍ਹ ਦੇਸ਼-ਦੁਨੀਆ ’ਚ ਉਦਾਹਰਣ ਬਣ ਰਿਹਾ ਹੈ ਪਰ ਇਕ ਹਕੀਕਤ ਇਹ ਵੀ ਹੈ ਕਿ ਜਿਸ ਤਰ੍ਹਾਂ ਨਵੇਂ-ਨਵੇਂ ਪ੍ਰਾਜੈਕਟ ਪ੍ਰਸ਼ਾਸਨ ਪਲਾਨ ਕਰ ਰਿਹਾ ਹੈ ਛੇਤੀ ਹੀ ਇਹ ਗਰੀਨਰੀ ਵੀ ਖਤਰੇ ’ਚ ਆ ਰਹੀ ਹੈ। ਪਬਲਿਕ ਬਾਈਕ ਸ਼ੇਅਰਿੰਗ ਸਿਸਟਮ ਨੂੰ ਸ਼ਹਿਰ ’ਚ ਉਤਸ਼ਾਹਿਤ ਕਰਨ ਲਈ ਇਨ੍ਹੀਂ ਦਿਨੀਂ ਸਾਈਕਲ ਟਰੈਕਾਂ ਦੀ ਗਿਣਤੀ ਨੂੰ ਵਧਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਇਨ੍ਹਾਂ ਪ੍ਰਾਜੈਕਟਾਂ ਲਈ ਦਰੱਖਤਾਂ ਦੀ ਵੀ ਬਲੀ ਦਿੱਤੀ ਜਾ ਰਹੀ ਹੈ। ਇਹੀ ਨਹੀਂ, ਸ਼ਹਿਰ ’ਚ ਬਣ ਰਹੀਆਂ ਨਵੀਆਂ ਸਰਕਾਰੀ ਇਮਾਰਤਾਂ ਲਈ ਵੀ ਦਰੱਖਤਾਂ ਦੀ ਕਟਾਈ ਤੇਜ਼ੀ ਨਾਲ ਚੱਲ ਰਹੀ ਹੈ, ਜਿਨ੍ਹਾਂ ’ਚੋਂ ਪੀ. ਜੀ. ਆਈ. ਨੇ ਵੀ ਹਾਲ ਹੀ ’ਚ 220 ਦਰੱਖਤਾਂ ਨੂੰ ਕੱਟਣ ਦੀ ਆਗਿਆ ਮੰਗੀ ਹੈ।
2017 ਦੀ ਰਿਪੋਰਟ ਨੇ ਵੀ ਦੱਸਿਆ ਖ਼ਤਰਾ
ਫਾਰੈਸਟ ਸਰਵੇ ਆਫ ਇੰਡੀਆ (ਐੱਫ. ਐੱਸ. ਆਈ.), ਦੇਹਰਾਦੂਨ ਦੀ ਇੰਡੀਆ ਸਟੇਟ ਆਫ ਫਾਰੈਸਟ ਰਿਪੋਰਟ (ਆਈ. ਐੱਸ. ਐੱਫ. ਆਰ.) ਰਿਪੋਰਟ-2017 ਦੀ ਇਸ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਚੰਡੀਗਡ਼੍ਹ ਦਾ ਫਾਰੈਸਟ ਕਵਰ ਏਰੀਆ ਘੱਟ ਹੋਇਆ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਚੰਡੀਗਡ਼੍ਹ ਦੇ ਫਾਰੈਸਟ ਕਵਰ ਏਰੀਏ ’ਚ 0.1 ਸਕੇਅਰ ਕਿਲੋਮੀਟਰ ਦੀ ਕਮੀ ਆਈ ਹੈ। ਹਾਲਾਂਕਿ ਕਹਿਣ ਨੂੰ ਤਾਂ ਇਹ ਏਰੀਆ ਜ਼ਿਆਦਾ ਨਹੀਂ ਲਗਦਾ ਹੈ ਪਰ ਇਸ ਕਾਰਨ ਜੋ ਦੱਸਿਆ ਗਿਆ ਹੈ ਉਸਨੂੰ ਸਿਟੀ ਬਿਊਟੀਫੁੱਲ ਦੇ ਭਵਿੱਖ ਲਈ ਖਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੰਡੀਗਡ਼੍ਹ ’ਚ ਫਾਰੈਸਟ ਕਵਰ ਏਰੀਆ ਦੇ ਘੱਟ ਹੋਣ ਦਾ ਮੁੱਖ ਕਾਰਨ ਡਿਵੈੱਲਪਮੈਂਟ ਐਕਟੀਵਿਟੀ ਨੂੰ ਮੰਨਿਆ ਜਾ ਸਕਦਾ ਹੈ।
ਅਸ਼ਲੀਲ ਵੀਡੀਓ ਦੇ ਨਾਂ ’ਤੇ ਸਹੁਰੇ ਵਾਲੇ ਕਰ ਰਹੇ ਨੇ ਬਲੈਕਮੇਲ : ਵਿਆਹੁਤਾ
NEXT STORY