ਮੋਗਾ (ਗੋਪੀ ਰਾਊਕੇ) : ਪੰਜਾਬ ਵਿਚ ਨਸ਼ੇ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਕਾਰਣ ਨੌਜਵਾਨਾਂ ਦੀ ਮੌਤ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਮੋਗਾ ਦਾ ਸਾਹਮਣੇ ਆਇਆ ਹੈ, ਜਿੱਥੇ 24 ਸਾਲਾ ਰਾਜ ਕੁਮਾਰ ਨਾਮ ਦੇ ਨੌਜਵਾਨ ਦੀ ਓਵਰਡੋਜ਼ ਕਾਰਣ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਜਿਸ ਸਮੇਂ ਰਾਜ ਕੁਮਾਰ ਦੀ ਮੌਤ ਹੋਈ, ਉਸੇ ਸਮੇਂ ਨਸ਼ੇ ਦੀ ਸਰਿੰਜ ਉਸ ਦੇ ਹੱਥ ਵਿਚ ਹੀ ਲੱਗੀ ਰਹਿ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ਖਸ ਤੋਂ ਇਹ ਮ੍ਰਿਤਕ ਨੌਜਵਾਨ ਰਾਜ ਕੁਮਾਰ ਨਸ਼ਾ ਲੈ ਕੇ ਆਇਆ ਸੀ ਉਸ ਨੂੰ ਪੁਲਸ ਨੇ ਰਾਊਂਡਅਪ ਵੀ ਕਰ ਲਿਆ ਹੈ।
ਇਹ ਵੀ ਪੜ੍ਹੋ : ਪੁਲਸ ਨੇ ਨਾਕੇ ’ਤੇ ਗ੍ਰਿਫ਼ਤਾਰ ਕੀਤੇ ਪਤੀ-ਪਤਨੀ, ਜਾਣੋ ਕੀ ਹੈ ਪੂਰਾ ਮਾਮਲਾ
ਉਧਰ ਨੌਜਵਾਨ ਪੁੱਤ ਦੀ ਮੌਤ ਤੋਂ ਪਰਿਵਾਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਪੰਜਾਬ ਸਰਕਾਰ ਅਤੇ ਪੁਲਸ ਨੂੰ ਨਸ਼ੇ ਦੋ ਸੌਦਾਗਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਕਿਸੇ ਹੋਰ ਘਰ ਦਾ ਨੌਜਵਾਨ ਪੁੱਤ ਇੰਝ ਨਸ਼ਿਆਂ ਦੀ ਭੇਂਟ ਨਾ ਚੜ੍ਹ ਸਕੇ।
ਇਹ ਵੀ ਪੜ੍ਹੋ : ਪੁੱਤ ਦੇ ਨਸ਼ੇ ਨੇ ਅੰਦਰ ਤੱਕ ਤੋੜ ਦਿੱਤੀ ਮਾਂ, ਵਿਧਾਇਕ ਕੋਲ ਪਹੁੰਚ ਨਸ਼ੇੜੀ ਪੁੱਤ ਲਈ ਮੰਗੀ ਮੌਤ ਦੀ ਇਜਾਜ਼ਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਰਕਾਰੀ ਨੌਕਰੀ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ CM ਮਾਨ ਦੇ ਜਨਤਾ ਦਰਬਾਰ 'ਚ ਮਿਲੀ ਨੌਕਰੀ
NEXT STORY