ਲੁਧਿਆਣਾ, (ਪੰਕਜ)- ਮਠਾੜੂ ਚੌਕ ਸ਼ਿਮਲਾਪੁਰੀ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਹੌਲਦਾਰ ਗੁਰਮੁਖ ਸਿੰਘ 'ਤੇ ਆਧਾਰਿਤ ਪੁਲਸ ਪਾਰਟੀ ਨੇ ਕਾਰ ਵਿਚ ਸ਼ਰਾਬ ਦੀ ਖੇਪ ਲੈ ਕੇ ਜਾ ਰਹੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ 27 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਦੋਸ਼ੀਆਂ ਦੀ ਪਛਾਣ ਵਿਕਰਮ ਪੁੱਤਰ ਬਲਦੇਵ ਅਤੇ ਇੰਦਰੀਤ ਪੁੱਤਰ ਅਵਤਾਰ ਸਿੰਘ ਵਜੋਂ ਹੋਈ ਹੈ, ਜੋ ਕਿ ਸ਼ਹਿਰ ਦੇ ਬਾਹਰ ਸਥਿਤ ਠੇਕਿਆਂ ਤੋਂ ਸਸਤੇ ਰੇਟਾਂ 'ਤੇ ਸ਼ਰਾਬ ਲਿਆ ਕੇ ਸ਼ਹਿਰ ਵਿਚ ਵੇਚਦੇ ਸਨ।
ਕੁੱਟਮਾਰ ਦਾ ਕੇਸ ਦਰਜ
ਮੋਟਰਸਾਈਕਲ 'ਤੇ ਜਾ ਰਹੇ ਦੋਸਤਾਂ ਨੂੰ ਪਹਿਲਾਂ ਕਾਰ ਦੀ ਟੱਕਰ ਮਾਰਨ ਅਤੇ ਫਿਰ ਕੁੱਟਮਾਰ ਦੇ ਦੋਸ਼ ਵਿਚ ਪੁਲਸ ਨੇ ਦੋ ਭਰਾਵਾਂ ਸਮੇਤ ਚਾਰ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਵਿਕਾਸ ਪਾਲ ਪੁੱਤਰ ਨੱਥੂ ਰਾਮ ਦੇ ਦੋਸ਼ ਲਾਇਆ ਕਿ ਉਹ ਆਪਣੇ ਦੋਸਤ ਰਵਿੰਦਰ ਬੰਟੀ ਨਾਲ ਮੋਟਰਸਾÎਈਕਲ 'ਤੇ ਜਾ ਰਿਹਾ ਸੀ ਕਿ ਕਾਰ ਵਿਚ ਆਏ ਮਨੀ ਉੱਪਲ ਪੁੱਤਰ ਜਤਿੰਦਰਪਾਲ ਨੇ ਆਪਣੇ ਭਰਾ ਅਤੇ ਦੋ ਦੋਸਤਾਂ ਦੇ ਨਾਲ ਮਿਲ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ
NEXT STORY