ਚੰਡੀਗੜ੍ਹ (ਸੁਸ਼ੀਲ ਰਾਜ) - ਚੰਡੀਗੜ੍ਹ ਪੁਲਸ ਮੁਲਾਜ਼ਮ ਦੇ ਬੇਟੇ ਸਮੇਤ ਤਿੰਨ ਨੌਜਵਾਨਾਂ ਨੂੰ ਚੀਤਾ ਸਕੁਐਡ ਨੇ ਸਮੈਕ ਸਮੇਤ ਕਾਬੂ ਕੀਤਾ ਹੈ। ਚੌਥਾ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮੁਲਜ਼ਮਾਂ ਤੋਂ 1 ਕਿਲੋ 600 ਗ੍ਰਾਮ ਸਮੈਕ ਮਿਲੀ ਹੈ। ਮੁਲਜ਼ਮਾਂ ਦੀ ਪਛਾਣ ਸੈਕਟਰ-20 ਸਥਿਤ ਪੁਲਸ ਕਾਲੋਨੀ ਨਿਵਾਸੀ ਉਮੇਸ਼, ਹਰਿਆਣਾ ਦੇ ਝੱਜਰ ਨਿਵਾਸੀ ਸ਼ਮਸ਼ੇਰ ਸਿੰਘ ਤੇ ਟੈਬਿਨ ਕੁਮਾਰ ਵਜੋਂ ਹੋਈ ਹੈ। ਫਰਾਰ ਨੌਜਵਾਨ ਮਨੀਮਾਜਰਾ, ਪਿਪਲੀਵਾਲਾ ਟਾਊਨ ਦਾ ਰਹਿਣ ਵਾਲਾ ਵਿਕਾਸ ਕਾਦੀਆਨ ਹੈ। ਤਿੰਨੇ ਮੁਲਜ਼ਮ ਨਸ਼ੇ ਦੇ ਆਦੀ ਹਨ। ਮੁਲਜ਼ਮ ਉਮੇਸ਼ ਦੇ ਪਿਤਾ ਚੰਡੀਗੜ੍ਹ ਪੁਲਸ ਵਿਚ ਮੁਲਾਜ਼ਮ ਸਨ, ਜਿਨ੍ਹਾਂ ਦਾ ਦਿਹਾਂਤ ਹੋ ਚੁੱਕਾ ਹੈ। ਉਮੇਸ਼ ਸੈਕਟਰ-11 ਦੇ ਕਾਲਜ ਵਿਚ ਪੜ੍ਹਦਾ ਹੈ। ਚੀਤਾ ਸਕੁਐਡ ਦੇ ਕਾਂਸਟੇਬਲ ਰਾਜੇਸ਼ ਦੀ ਸ਼ਿਕਾਇਤ 'ਤੇ ਮਨੀਮਾਜਰਾ ਥਾਣਾ ਪੁਲਸ ਨੇ ਵਿਕਾਸ ਕਾਦੀਆਨ, ਸ਼ਮਸ਼ੇਰ ਸਿੰਘ, ਟੈਬਿਨ ਅਤੇ ਉਮੇਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਵਿਕਾਸ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਵਿਚ ਪਤਾ ਲੱਗਾ ਕਿ ਵਿਕਾਸ ਨੂੰ ਇਸ ਤੋਂ ਪਹਿਲਾਂ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਦਬੋਚਿਆ ਸੀ।
ਪੁਲਸ ਨੂੰ ਵੇਖ ਕੇ ਲਿਆ ਯੂ-ਟਰਨ
ਜਾਣਕਾਰੀ ਮੁਤਾਬਕ ਪੀ. ਸੀ. ਆਰ. ਦੀ ਚੀਤਾ ਸਕੁਐਡ ਟੀਮ ਵਿਚ ਤਾਇਨਾਤ ਕਾਂਸਟੇਬਲ ਰਾਜੇਸ਼ ਕੁਮਾਰ ਅਤੇ ਡਰਾਈਵਰ ਕਾਂਸਟੇਬਲ ਮਨਦੀਪ ਕੁਮਾਰ ਮੰਗਲਵਾਰ ਸ਼ਾਮ ਨੂੰ ਮਨੀਮਾਜਰਾ ਰੇਲਵੇ ਕਰਾਸਿੰਗ ਦੇ ਨੇੜੇ ਗਸ਼ਤ ਕਰ ਰਹੇ ਸਨ ਤੇ ਜਾਮ ਨੂੰ ਵੇਖਦਿਆਂ ਉਹ ਟ੍ਰੈਫਿਕ ਕੰਟਰੋਲ ਕਰਨ ਲੱਗੇ। ਇਸ ਦੌਰਾਨ ਸਕਾਰਪੀਓ ਗੱਡੀ ਨੰਬਰ ਐੱਚ. ਆਰ. 19 ਜੀ 7577 ਦੇ ਡਰਾਈਵਰ ਨੇ ਅਚਾਨਕ ਬ੍ਰੇਕ ਮਾਰੀ ਅਤੇ ਫਿਰ ਯੂ-ਟਰਨ ਲੈ ਲਿਆ ਅਤੇ ਕਾਰ ਤੇਜ਼ੀ ਨਾਲ ਮਨੀਮਾਜਰਾ ਕੰਪਲੈਕਸ ਵੱਲ ਭਜਾ ਲਈ। ਇਸ 'ਤੇ ਕਾਂਸਟੇਬਲ ਰਾਜੇਸ਼ ਨੇ ਗੱਡੀ ਦਾ ਪਿੱਛਾ ਕਰਕੇ ਉਸਨੂੰ ਮਨੀਮਾਜਰਾ ਦੇ ਕੋਲ ਰੋਕ ਲਿਆ। ਕਾਰ ਡਰਾਈਵਰ ਨੇ ਆਪਣੀ ਪਛਾਣ ਵਿਕਾਸ ਕਾਦੀਆਨ ਉਰਫ ਆਦੀ ਦੱਸੀ। ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਤੋਂ ਸਮੈਕ ਮਿਲੀ। ਉਥੇ ਹੀ ਜਦੋਂ ਪੁਲਸ ਕਰਮਚਾਰੀ ਗੱਡੀ ਵਿਚ ਬੈਠੇ ਸ਼ਮਸ਼ੇਰ ਸਿੰਘ, ਟੈਬਿਨ ਅਤੇ ਉਮੇਸ਼ ਦੀ ਤਲਾਸ਼ੀ ਲੈਣ ਲੱਗੇ ਤਾਂ ਗੱਡੀ ਚਾਲਕ ਵਿਕਾਸ ਫਰਾਰ ਹੋ ਗਿਆ।
ਪ੍ਰਾਪਰਟੀ ਕਾਰੋਬਾਰ ਦੇ ਤਾਬੂਤ 'ਚ ਆਖਰੀ ਕਿੱਲ ਸਾਬਿਤ ਹੋਵੇਗਾ ਐੱਨ. ਓ. ਸੀ. ਦਾ ਆਦੇਸ਼
NEXT STORY