ਬਠਿੰਡਾ (ਵਰਮਾ) : ਇੱਕ ਵਿਆਹੁਤਾ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਮਹਿਲਾ ਪੁਲਸ ਨੇ ਉਸਦੇ ਪਤੀ ਸਮੇਤ ਤਿੰਨ ਮੁਲਜ਼ਮਾਂ ਖ਼ਿਲਾਫ਼ ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਦੋਸ਼ਾਂ 'ਚ ਕੇਸ ਦਰਜ ਕੀਤਾ ਹੈ। ਔਰਤ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਵਿਆਹ ਪਿੰਡ ਸਮਾਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਉਸਦਾ ਪਤੀ ਗੁਰਪ੍ਰੀਤ ਸਿੰਘ, ਸਹੁਰਾ ਜਗਤਾਰ ਸਿੰਘ ਵਾਸੀ ਸਮਾਘ ਅਤੇ ਬੇਅੰਤ ਕੌਰ ਵਾਸੀ ਸੂਰਘੂਰੀ ਜ਼ਿਲ੍ਹਾ ਫਰੀਦਕੋਟ ਨੇ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਦਾ ਦਾਜ ਵੀ ਖੁਰਦ-ਬੁਰਦ ਕਰ ਦਿੱਤਾ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਾਕਿ ਜਾਣ ਲਈ SGPC ਨੇ ਹੋਰ ਕਰੜੇ ਕੀਤੇ ਨਿਯਮ, ਸਰਬਜੀਤ ਕੌਰ ਮਾਮਲੇ ਮਗਰੋਂ ਲਿਆ ਵੱਡਾ ਫੈਸਲਾ (ਵੀਡੀਓ)
NEXT STORY