ਜਲੰਧਰ (ਮਾਹੀ, ਸੁਨੀਲ)- ਮਕਸੂਦਾਂ ਅਧੀਨ ਪੈਂਦੇ ਵਰਿਆਣਾ ਡੰਪ ਦੇ ਨੇੜੇ ਗਊਆਂ ਦੇ 3 ਸਿਰ, 8 ਲੱਤਾਂ ਅਤੇ 2 ਖਾਲਾਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਪਰ ਪੁਲਸ ਮਾਮਲੇ ਨੂੰ ਦਬਾਉਣਦੀ ਨਜ਼ਰ ਆਈ। ਮੁੜ ਜਾਂਚ ਕਰਾਉਣ ’ਤੇ ਮਾਮਲਾ ਪੂਰੀ ਤਰ੍ਹਾਂ ਨਾਲ ਉਜਾਗਰ ਹੋਇਆ। ਦੁਪਹਿਰ ਇਕ ਵਜੇ ਰਾਹਗੀਰ ਨੇ ਵਰਿਆਣਾ ਡੰਪ ਨੇੜੇ ਗਊ ਦਾ ਕੱਟਿਆ ਸਿਰ ਵੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਦੇ ਸਬ ਇੰਸਪੈਕਟਰ ਸਤਪਾਲ ਆਪਣੇ ਸਾਥੀਆਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਕਿਹਾ ਕਿ ਕੋਈ ਕੁੱਤਾ ਉਸ ਨੂੰ ਕਿਤਿਓਂ ਲੈ ਕੇ ਆਇਆ ਹੋਵੇਗਾ।
ਪੁਲਸ ਕਰਮਚਾਰੀ ਮਾਮਲਾ ਦਬਾਉਂਦੇ ਨਜ਼ਰ ਆਏ ਅਤੇ ਟਾਲਮਟੋਲ ਕਰਦੇ ਹੋਏ ਪਰਤ ਗਏ। ਇਸ ਤੋਂ ਬਾਅਦ ਗਊ ਦਾ ਕੱਟਿਆ ਸਿਰ ਮਿਲਣ ਵਾਲੀ ਫ਼ੋਟੋ ਕਿਸੇ ਨੇ ਵਾਇਰਲ ਕਰ ਦਿੱਤੀ, ਜਿਸ ਦੀ ਸੂਚਨਾ ਹਿੰਦੂ ਨੇਤਾਵਾਂ ਨੂੰ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸ਼ਿਵ ਸੈਨਾ ਹਿੰਦੂ ਯੁਵਾ ਵਿੰਗ ਦੇ ਰਾਸ਼ਟਰੀ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਮਕਸੂਦਾਂ ਥਾਣੇ ਦੇ ਐੱਸ. ਐੱਚ. ਓ. ਕੰਵਰਜੀਤ ਸਿੰਘ ਬੱਲ ਨੂੰ ਮੁੜ ਘਟਨਾ ਵਾਲੀ ਥਾਂ ’ਤੇ ਆਉਣ ਲਈ ਕਿਹਾ ਪਰ ਉਹ ਲਗਭਗ ਇਕ ਘੰਟੇ ਬਾਅਦ ਮੌਕੇ ’ਤੇ ਪਹੁੰਚੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ, 2 ਦਿਨ ਤੋਂ ਲਾਪਤਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਖੇਤਾਂ 'ਚੋਂ ਮਿਲੀ ਲਾਸ਼
ਨੇਤਾਵਾਂ ਨੇ ਉਨ੍ਹਾਂ ਨੂੰ ਵਰਿਆਣਾ ਡੰਪ ਦੇ ਨੇੜੇ ਚੰਗੀ ਤਰ੍ਹਾਂ ਜਾਂਚ ਕਰਨ ਦੀ ਮੰਗ ਕੀਤੀ। ਇਸ ’ਤੇ ਹਿੰਦੂ ਨੇਤਾਵਾਂ ਨੂੰ ਨਾਲ ਲੈ ਕੇ ਐੱਸ. ਐੱਚ. ਓ. ਅਤੇ ਹੋਰ ਪੁਲਸ ਕਰਮਚਾਰੀਆਂ ਨੇ ਛਾਣਬੀਣ ਕੀਤੀ ਤਾਂ ਉਥੋਂ 2 ਹੋਰ ਗਊਆਂ ਦੇ ਸਿਰ ਅਤੇ 4 ਲੱਤਾਂ ਮਿਲੀਆਂ। ਇਸ 'ਤੇ ਉੱਥੇ ਮਾਹੌਲ ਕਾਫ਼ੀ ਗਰਮਾ ਗਿਆ, ਉਥੇ ਹੀ ਜਾਂਚ ਦੌਰਾਨ ਪੁਲਸ ਨੂੰ ਹਿੰਦੂ ਨੇਤਾਵਾਂ ਨੇ ਕੂੜੇ ਵਿਚ ਪਈਆਂ ਬੋਰੀਆਂ ਦੀ ਜਾਂਚ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਚ ਗੰਦਗੀ ਹੋ ਸਕਦੀ ਹੈ। ਹਿੰਦੂ ਨੇਤਾਵਾਂ ਨੇ ਜਦੋਂ ਬੋਰੀਆਂ ਖੁੱਲ੍ਹੀਆਂ ਤਾਂ ਦੋ ਬੋਰੀਆਂ ਵਿਚੋਂ ਦੋ ਖਲਾਂ ਮਿਲੀਆਂ। ਇਸ ਮੌਕੇ ਸੰਨੀ ਕਲਿਆਣ, ਸਤਿੰਦਰ ਵਾਲੀਆ, ਇਸ਼ੂ, ਸਾਜਨ ਚੱਢਾ, ਸੁਨੀਲ ਕੁਮਾਰ ਬੰਟੀ, ਵਿਜੇ ਕਪੂਰ, ਸੰਦੀਪ ਸ਼ਰਮਾ ਆਦਿ ਮੌਜੂਦ ਸਨ।
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਉਥੇ ਹੀ ਇਲਾਕੇ ਦੇ ਇਕ ਨਿਵਾਸੀ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ ਇਥੇ ਇਕ ਗਾਂ ਦਾ ਕੱਟਿਆ ਹੋਇਆ ਸਿਰ ਪਿਆ ਵੇਖਿਆ ਗਿਆ ਸੀ, ਜੋ ਹੁਣ ਨਹੀਂ ਮਿਲਿਆ। ਇਸ ਸਬੰਧੀ ਡੀ. ਐੱਸ. ਪੀ. ਕਰਤਾਰਪੁਰ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਸੀਂ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਵਾਂਗੇ।
ਇਹ ਵੀ ਪੜ੍ਹੋ: ‘ਮੈਗਾ ਰੋਡ ਸ਼ੋਅ’ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਆਖ਼ੀਆਂ ਵੱਡੀਆਂ ਗੱਲਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
14 ਸਾਲਾ ਨਾਬਾਲਗ ਨਾਲ 2 ਨੌਜਵਾਨਾਂ ਨੇ ਕੀਤਾ ਜਬਰ-ਜ਼ਿਨਾਹ
NEXT STORY