ਨਵਾਂਗਰਾਓਂ (ਮੁਨੀਸ਼) : ਨਵਾਂਗਰਾਓਂ ’ਚ ਇਕ ਦਿਨ ’ਚ ਦੋ ਭਰਾਵਾਂ ਸਮੇਤ 3 ਬੱਚੇ ਲਾਪਤਾ ਹੋ ਗਏ। ਬੱਚੇ ਆਪਣੇ-ਆਪਣੇ ਘਰਾਂ ਦੇ ਬਾਹਰ ਖੇਡ ਰਹੇ ਸਨ, ਜਿੱਥੇ ਉਨ੍ਹਾਂ ਨੂੰ ਆਖ਼ਰੀ ਵਾਰ ਵੇਖਿਆ ਗਿਆ ਦੱਸਿਆ ਜਾ ਰਿਹਾ ਹੈ। ਪਰਿਵਾਰ ਨੇ ਪੁਲਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ੁਭਮ ਅਤੇ ਸ਼ਿਵਾ ਦੋਵੇਂ ਭਰਾ ਹਨ। ਉਨ੍ਹਾਂ ਦਾ ਪਿਤਾ ਬਾਬੂਲਾਲ ਮਜ਼ਦੂਰੀ ਕਰਦਾ ਹੈ, ਜਦੋਂ ਕਿ ਆਦੀ ਗੁਆਂਢ ’ਚ ਹੀ ਰਹਿੰਦਾ ਹੈ, ਜਿਸ ਦੀ ਉਮਰ 9 ਸਾਲ ਹੈ। ਆਦੀ ਦੇ ਪਿਤਾ ਦੀਪਕ ਪ੍ਰਾਈਵੇਟ ਨੌਕਰੀ ਕਰਦੇ ਹਨ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨੇ ਬੱਚੇ ਨਵਾਂਗਰਾਓਂ ਦੀ ਜਨਤਾ ਕਾਲੋਨੀ ਤੋਂ ਗਾਇਬ ਹੋਏ ਹਨ, ਜਿਨ੍ਹਾਂ ਦੀ ਉਮਰ 8 ਅਤੇ 9 ਸਾਲ ਦੱਸੀ ਜਾ ਰਹੀ ਹੈ। ਬੱਚੇ ਤੀਜੀ ਅਤੇ ਚੌਥੀ ਜਮਾਤ ’ਚ ਪੜ੍ਹਦੇ ਹਨ।
ਘਰ ਦੇ ਬਾਹਰ ਖੇਡ ਰਹੇ ਸਨ
ਜਾਣਕਾਰੀ ਅਨੁਸਾਰ ਤਿੰਨੇ ਬੱਚੇ ਸਵੇਰੇ ਘਰ ਦੇ ਬਾਹਰ ਖੇਡ ਰਹੇ ਸਨ। ਕੁੱਝ ਦੇਰ ਬਾਅਦ ਪਰਿਵਾਰ ਨੇ ਵੇਖਿਆ ਕਿ ਬੱਚੇ ਬਾਹਰ ਨਹੀਂ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਭਾਲ ਸ਼ੁਰੂ ਕੀਤੀ। ਦੇਰ ਸ਼ਾਮ ਤੱਕ ਬੱਚਿਆਂ ਦਾ ਪਤਾ ਨਾ ਲੱਗਣ ’ਤੇ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ ਅਤੇ ਭਾਲ ’ਚ ਜੁੱਟ ਗਈ ਹੈ।
ਪੁਲਸ ਨੇ ਕੀਤਾ ਟੀਮਾਂ ਦਾ ਗਠਨ
ਉੱਥੇ ਹੀ ਇੰਸ. ਸੁਨੀਲ ਸ਼ਰਮਾ ਦੀ ਅਗਵਾਈ ’ਚ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਬੱਚਿਆਂ ਦੀ ਭਾਲ ਕਰ ਰਹੀਆਂ ਹਨ। ਬੱਚਿਆਂ ਦੀ ਫੋਟੋ ਨੂੰ ਵ੍ਹਟਸਐਪ ਦੇ ਵੱਖ-ਵੱਖ ਗਰੁੱਪਾਂ ’ਚ ਵੀ ਸ਼ੇਅਰ ਕਰ ਦਿੱਤਾ ਗਿਆ ਹੈ। ਪਰਿਵਾਰਾਂ ਵੱਲੋਂ ਵੀ ਪੁਲਸ ਦੀ ਸਹਾਇਤਾ ਨਾਲ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਸੀ. ਸੀ. ਟੀ. ਵੀ. ਫੁਟੇਜ ਵੀ ਖੰਘਾਲ ਰਹੀ ਪੁਲਸ
ਇਸ ਦੌਰਾਨ ਪੁਲਸ ਜਨਤਾ ਕਾਲੋਨੀ, ਜਿੱਥੇ ਬੱਚੇ ਖੇਡ ਰਹੇ ਸਨ, ਦੇ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ। ਫੁਟੇਜ ਦੀ ਮਦਦ ਨਾਲ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚੇ ਕਿੱਥੇ ਸਨ ਅਤੇ ਕਿਸ ਪਾਸੇ ਗਏ ਹਨ। ਇੰਸ. ਸੁਨੀਲ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਕਿਡਨੈਪਿੰਗ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਬੱਚਿਆਂ ਦੀ ਭਾਲ ਜਾਰੀ ਹੈ।
ਅੰਮ੍ਰਿਤਸਰ ਏਅਰਪੋਰਟ ਪਹੁੰਚੇ ਮਨੀਸ਼ ਸਿਸੋਦੀਆ, ਵਪਾਰੀਆਂ ਨਾਲ ਕਰਨਗੇ ਮੁਲਾਕਾਤ
NEXT STORY