ਜਲੰਧਰ— ਪੰਜਾਬ 'ਚ ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਆਏ ਦਿਨ ਰੋਜ਼ਾਨਾ ਬੱਚਿਆਂ ਦੇ ਲਾਪਤਾ ਹੋਣ ਜਾਂ ਅਗਵਾ ਹੋਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਤਾਜ਼ਾ ਮਾਮਲਾ ਮਕਸੂਦਾਂ 'ਚੋਂ ਸਾਹਮਣੇ ਆਇਆ ਹੈ, ਜਿੱਥੇ ਤਿੰਨ ਨਾਬਾਲਗ ਬੱਚੇ ਘਰੋਂ ਪੇਪਰ ਦੇਣ ਲਈ ਸਕੂਲ ਤਾਂ ਗਏ ਪਰ ਉਹ ਮੁੜ ਘਰ ਵਾਪਸ ਨਹੀਂ ਪਰਤੇ। ਲਾਪਤਾ ਹੋਏ ਸੌਰਵ (15) ਦੇ ਪਿਤਾ ਕਰਮਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸੌਰਵ ਦੇਵੀ ਸਹਾਏ ਸੀਨੀਅਰ ਸੈਕੰਡਰੀ ਸਕੂਲ 'ਚ 8ਵੀਂ ਜਮਾਤ 'ਚ ਪੜ੍ਹਦਾ ਹੈ।
ਉਨ੍ਹਾਂ ਦੱਸਿਆ ਕਿ ਉਹ ਅਤੇ ਉਸ ਦੇ ਦੋ ਦੋਸਤ ਵਿਸ਼ਾਲ ਅਤੇ ਅਮਿਤ ਦੇ ਨਾਲ ਸ਼ਨੀਵਾਰ ਨੂੰ ਘਰੋਂ ਪੇਪਰ ਦੇਣ ਲਈ ਇਕੱਠੇ ਨਿਕਲੇ ਸਨ ਪਰ ਪੇਪਰ ਦੇ ਕੇ ਮੁੜ ਘਰ ਵਾਪਸ ਨਹੀਂ ਪਰਤੇ। ਸਮੇਂ 'ਤੇ ਘਰ ਨਾ ਪਹੁੰਚਣ 'ਤੇ ਤਿੰਨਾਂ ਨੌਜਵਾਨਾਂ ਦੀ ਭਾਲ ਕੀਤੀ ਗਈ ਪਰ ਕਿਤੇ ਵੀ ਕੁਝ ਪਤਾ ਨਾ ਲੱਗਾ। ਬਾਅਦ 'ਚ ਇਸ ਸਬੰਧੀ ਮਕਸੂਦਾਂ ਫੋਕਲ ਪੁਆਇੰਟ ਖਾਣ ਨੰਬਰ-8 'ਚ ਸ਼ਿਕਇਤ ਦਿੱਤੀ ਗਈ।
ਤਿੰਨ ਦਿਨ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਇਨ੍ਹਾਂ ਤਿੰਨਾਂ ਨੌਜਵਾਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਉਥੇ ਹੀ ਇਸ ਮਾਮਲੇ 'ਚ ਥਾਣਾ ਨੰਬਰ-8 ਦੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿੰਨਾਂ ਨੂੰ ਲੱਭਣ ਲਈ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਨੌਜਵਾਨਾਂ ਨੂੰ ਲੱਭ ਲਿਆ ਜਾਵੇਗਾ।
ਜੱਬਲਪੁਰ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਇਤਿਹਾਸਕ ਨਗਰ ਕੀਰਤਨ
NEXT STORY