ਚੰਡੀਗੜ੍ਹ : ਪੰਜਾਬ ਪੁਲਸ 'ਚ ਫਰਜ਼ੀ ਪ੍ਰਮੋਸ਼ਨ ਆਰਡਰ ਜਾਰੀ ਹੋਣ ਦੇ ਮਾਮਲੇ 'ਚ ਪੰਜਾਬ ਡੀ. ਜੀ. ਪੀ. ਦਫ਼ਤਰ 'ਚ ਕੰਮ ਕਰਦੇ 3 ਕਲਰਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਕਲਰਕਾਂ ਦੀ ਪਛਾਣ ਮਨੀ ਕਟੋਚ, ਸੰਦੀਪ ਕੁਮਾਰ ਅਤੇ ਬਹਾਦਰ ਦੇ ਰੂਪ 'ਚ ਹੋਈ ਹੈ। ਪੁਲਸ ਨੇ ਦਫ਼ਤਰ ਤੋਂ ਲੈਪਟਾਪ ਅਤੇ ਪ੍ਰਿੰਟਰ ਸਮੇਤ ਕੁੱਝ ਅਹਿਮ ਦਸਤਾਵੇਜ਼ ਜ਼ਬਤ ਕਰ ਲਏ ਹਨ।
ਚੰਡੀਗੜ੍ਹ ਪੁਲਸ ਦੇ ਸੂਤਰਾਂ ਮੁਤਾਬਕ ਇਸ ਮਾਮਲੇ 'ਚ ਜਲਦੀ ਹੀ ਇਕ ਅਸਿਸਟੈਂਟ ਸਬ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਇਕ ਇੰਸਪੈਕਟਰ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਪੁਲਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੋਹਾਲੀ 'ਚ ਤਾਇਨਾਤ ਸਬ ਇੰਸਪੈਕਟਰ ਹਰਵਿੰਦਰ ਸਿੰਘ ਦੇ ਨਿਰਦੇਸ਼ 'ਤੇ ਡੀ. ਜੀ. ਪੀ. ਦਫ਼ਤਰ 'ਚ ਤਾਇਨਾਤ ਇਨ੍ਹਾਂ ਕਲਰਕਾਂ ਨੇ ਫਰਜ਼ੀ ਪ੍ਰਮੋਸ਼ਨ ਆਰਡਰ ਟਾਈਪ ਕੀਤੇ ਹਨ। ਪ੍ਰਮੋਸ਼ਨ ਆਰਡਰ 'ਤੇ ਉਸ ਸਮੇਂ ਦੇ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦੇ ਫਰਜ਼ੀ ਹਸਤਾਖ਼ਰ ਸਨ।
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗਿਆ ਅਸਤੀਫ਼ਾ
NEXT STORY