ਜਲੰਧਰ, (ਰਾਜੇਸ਼, ਕਮਲੇਸ਼)— ਲੋੜਵੰਦ ਲੋਕਾਂ ਨੂੰ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਠੱਗਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਥਾਣਾ ਬਾਰਾਂਦਰੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਨੇ ਆਪਣੀ ਇਕ ਫਰਮ ਬਣਾਈ ਹੋਈ ਸੀ ਜਿਸ ਦੇ ਆਧਾਰ 'ਤੇ ਉਹ ਲੋਕਾਂ ਨਾਲ ਠੱਗੀ ਦਾ ਖੇਡ ਖੇਡ ਰਹੇ ਸਨ। ਉਕਤ ਠੱਗ ਲੋਕਾਂ ਨਾਲ ਉਨ੍ਹਾਂ ਦੇ ਮਕਾਨ ਦੀ ਰਜਿਸਟਰੀ, ਆਈ ਕਾਰਡ ਲੈ ਕੇ ਬੈਂਕਾਂ ਤੋਂ ਲੋਨ ਦਿਵਾਉਣ ਦੀ ਗੱਲ ਕਰਦੇ ਸਨ ਅਤੇ ਬਾਅਦ 'ਚ ਗਾਹਕਾਂ ਨੂੰ ਨਕਲੀ ਕਾਗਜ਼ ਫੜਾ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਲੁੱਟ ਲੈਂਦੇ ਸਨ। ਪੁਲਸ ਨੇ ਉਕਤ ਲੋਕਾਂ ਦੇ ਆਫਿਸ 'ਚ ਛਾਪੇਮਾਰੀ ਕਰ ਕੇ ਉਥੋਂ 40 ਗਾਹਕਾਂ ਦੇ ਲੋਨ ਲੈਣ ਸਬੰਧੀ ਭਰੇ ਹੋਏ ਫਾਰਮ ਬਰਾਮਦ ਕੀਤੇ ਹਨ ਜਿਸ ਨਾਲ ਉਕਤ ਲੋਕਾਂ ਨੇ ਲੋਨ ਦੇ ਨਾਂ 'ਤੇ ਰੁਪਏ ਠੱਗੇ ਸਨ।
ਪੁਲਸ ਨੇ ਨਕਲੀ ਲੋਨ ਦਿਵਾਉਣ ਵਾਲੇ ਗਿਰੋਹ ਨੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਧਾਰਾ 406, 420, 465, 467, 468, 471, 120 ਬੀ. ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਫੜੇ ਗਏ ਨੌਜਵਾਨਾਂ ਦੀ ਪਛਾਣ ਫਾਇਨਾਂਸ ਕੰਪਨੀ ਦੇ ਮਾਲਕ ਅਨੁਜ ਮੱਕੜ ਪੁੱਤਰ ਹਰਪ੍ਰੀਤ ਸਿੰਘ ਮੱਕੜ ਨਿਵਾਸੀ ਜੀ. ਟੀ. ਬੀ. ਨਗਰ, ਸੁਪਰਵਾਈਜ਼ਰ ਬ੍ਰਿਜ ਮੋਹਨ, ਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਏ. ਡੀ. ਸੀ. ਪੀ. ਸਿਟੀ 1 ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਸਤਿੰਦਰਪਾਲ ਪੁੱਤਰ ਤਰਲੋਚਨ ਸਿੰਘ ਨਿਵਾਸੀ ਗੁਰੂ ਰਾਮ ਦਾਸ ਇਨਕਲੇਵ ਨੇ ਥਾਣਾ ਬਾਰਾਂਦਰੀ ਦੇ ਇੰਸਪੈਕਟਰ ਬਲਬੀਰ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਮ ਫਾਇਨਾਂਸ ਨਾਂ ਦੀ ਕੰਪਨੀ ਜੋ ਕਿ ਪੁਲਸ ਲਾਈਨ ਕੋਲ ਸਥਿਤ ਹੈ।
ਫਾਇਨਾਂਸ ਕੰਪਨੀ 'ਚ ਉਸ ਨੇ ਲੋਣ ਲੈਣ ਲਈ ਅਪਲਾਈ ਕੀਤਾ ਸੀ ਜਿੱਥੇ ਉਸ ਨੇ ਲੋਨ ਲੈਣ ਲਈ ਆਪਣੇ ਘਰ ਦੇ ਕਾਗਜ਼ ਦੀ ਫੋਟੋ ਕਾਪੀ ਤੇ ਹੋਰ ਦਸਤਾਵੇਜ਼ ਉਕਤ ਫਾਇਨਾਂਸ ਦਫਤਰ 'ਚ ਅਨੁਜ ਮੱਕੜ, ਇੰਦਰਜੀਤ, ਅਜੇ ਮੱਕੜ, ਅੰਕੁਸ਼, ਬ੍ਰਿਜ ਮੋਹਨ, ਰਜਿੰਦਰ ਸਿੰਘ ਤੇ ਰਵੀ ਕੁਮਾਰ ਨੂੰ ਦਿੱਤੇ ਜਿਨ੍ਹਾਂ ਨੇ ਉਸ ਦੇ ਲੋਨ ਦੇ ਫਾਰਮ ਭਰੇ ਅਤੇ ਉਸ ਤੋਂ 2 ਫੀਸਦੀ ਲੋਨ ਦੇ ਹਿਸਾਬ ਨਾਲ ਅਡਵਾਂਸ 'ਚ ਕਮਿਸ਼ਨ ਵੀ ਲਈ। ਸਤਿੰਦਰ ਪਾਲ ਨੇ ਦੱਸਿਆ ਕਿ ਉਕਤ ਲੋਕਾਂ ਨੇ ਉਸ ਤੋਂ ਕਾਗਜ਼ਾਤ ਲੈਣ ਦੇ ਬਾਅਦ ਉਸ ਨੂੰ ਲੋਨ ਨਹੀਂ ਦਿਵਾਇਆ ਅਤੇ ਬਾਅਦ 'ਚ ਜਦ ਉਹ ਕਾਫੀ ਚੱਕਰ ਉਸ ਦੇ ਆਫਿਸ 'ਚ ਲਗਾ ਕੇ ਥੱਕ ਗਏ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਸ ਦਾ 50 ਲੱਖ ਦਾ ਲੋਨ ਗ੍ਰਾਮੀਣ ਬੈਂਕ ਰਾਮਾਮੰਡੀ 'ਚ ਪਾਸ ਹੋ ਚੁੱਕਾ ਹੈ ਜਿਸ ਦੇ ਬਾਅਦ ਉਹ ਜਦ ਬੈਂਕ 'ਚ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਜੋ ਲੋਨ ਪਾਸ ਹੋਣ ਸਬੰਧੀ ਕਾਗਜ਼ ਫਾਇਨਾਂਸ ਆਫਿਸ ਦੇ ਮਾਲਕ ਮੱਕੜ ਵਲੋਂ ਦਿੱਤੇ ਗਏ ਸਨ ਉਹ ਜਾਅਲੀ ਸਨ ਤਾਂ ਉਸ ਨੇ ਦੁਬਾਰਾ ਫਾਇਨਾਂਸ ਦੇ ਦਫਤਰ 'ਚ ਆ ਕੇ ਪੁੱਛਿਆ ਤਾਂ ਉਕਤ ਲੋਕਾਂ ਨੇ ਉਸ ਨੂੰ ਧੱਕੇ ਮਾਰ ਕੇ ਉਥੋਂ ਬਾਹਰ ਕੱਢ ਦਿੱਤਾ।
ਮਾਮਲਾ ਪੁਲਸ ਕੋਲ ਪਹੁੰਚਣ ਦੇ ਬਾਅਦ ਪੁਲਸ ਨੇ ਉਕਤ ਆਫਿਸ 'ਚ ਛਾਪੇਮਾਰੀ ਕੀਤੀ ਤਾਂ ਪਤਾ ਲੱਗਾ ਕਿ ਉਕਤ ਲੋਕ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਲੋਨ ਦਿਵਾਉਣ ਦੇ ਨਾਂ 'ਤੇ ਠਗਦੇ ਹਨ। ਮਾਮਲੇ ਦੀ ਜਾਂਚ ਦੇ ਬਾਅਦ ਏ. ਸੀ. ਪੀ. ਸਤਿੰਦਰ ਚੱਢਾ ਦੇ ਹੁਕਮਾਂ 'ਤੇ ਥਾਣਾ ਬਾਰਾਂਦਰੀ ਦੀ ਪੁਲਸ ਨੇ ਫਾਇਨਾਂਸ ਕੰਪਨੀ ਦੇ ਮਾਲਕ ਤੇ ਕਰਿੰਦਿਆਂ 'ਤੇ ਮਾਮਲੇ ਦਰਜ ਕਰ ਕੇ ਛਾਪੇਮਾਰੀ ਦੌਰਾਨ 3 ਲੋਕਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਉਕਤ ਫਾਇਨਾਂਸ ਕੰਪਨੀ ਵਾਲੇ ਲੋਕਾਂ ਨੂੰ ਪਹਿਲਾਂ ਲੋਨ ਦੇਣ ਦਾ ਦਾਅਵਾ ਦੇ ਕੇ ਉਸ ਤੋਂ ਐਡਵਾਂਸ ਫੀਸ ਲੋਨ ਦੀ 2 ਫੀਸਦੀ ਰਕਮ ਵਸੂਲਦੇ ਹਨ ਅਤੇ ਬਾਅਦ 'ਚ ਉਨ੍ਹਾਂ ਨੂੰ ਇਹ ਕਹਿੰਦੇ ਸਨ ਕਿ ਉਹ ਕਿਸੇ ਬੈਂਕ ਦੀ ਅੰਡਰਟੇਕਿੰਗ ਗਾਰੰਟੀ ਲੈ ਕੇ ਆਏ, ਜੋ ਗਾਹਕ ਲਿਆਉਣ 'ਚ ਅਸਮਰੱਥ ਹੁੰਦੇ ਤਾਂ ਉਨ੍ਹਾਂ ਦੇ ਰੁਪਏ ਵਾਪਸ ਨਹੀਂ ਕਰਦੇ ਸਨ। ਪੁਲਸ ਨੇ ਉਕਤ ਲੋਕਾਂ ਦੇ ਆਫਿਸ 'ਚ ਛਾਪੇਮਾਰੀ ਦੌਰਾਨ ਉਥੋਂ ਕਰੀਬ 40 ਭਰੇ ਹੋਏ ਲੋਕਾਂ ਦੇ ਫਾਰਮ ਬਰਾਮਦ ਕੀਤੇ ਹਨ ਜੋ ਲੋਕ ਇਨ੍ਹਾਂ ਕੋਲ ਲੋਨ ਲੈਣ ਲਈ ਆਏ ਸਨ।
ਔਰਤ ਨੂੰ ਬੰਧਕ ਬਣਾ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ
NEXT STORY