ਰੂਪਨਗਰ, (ਕੈਲਾਸ਼)- ਸਦਬਰਤ ਦੇ ਖੇਤਰ ’ਚ ਲੱਗੇ ਟਿਊਬਵੈੱਲ ਦੇ ਖਰਾਬ ਹੋ ਜਾਣ ਕਾਰਨ ਸਦਾਬਰਤ ਅਤੇ ਨਾਲ ਲੱਗਦੇ ਪਿੰਡ ਨਾਨਕਪੁਰਾ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਇੱਥੋਂ ਤਕ ਕਿ ਸਦਾਬਰਤ ਦੇ ਲੋਕ ਪੀਣ ਲਈ ਪਾਣੀ ਆਪਣੀ ਸਾਈਕਲਾਂ, ਰੇਹਡ਼ੀਆਂ ਤੇ ਟੈਂਪੂ ਆਦਿ ’ਤੇ ਰੱਖ ਕੇ ਪਾਣੀ ਪੂਰਤੀ ਕਰ ਰਹੇ ਹਨ। ਜਾਣਕਾਰੀ ਦਿੰਦੇ ਹੋਏ ਮਹੱਲਾ ਨਿਵਾਸੀ ਸੋਨੂੰ, ਰਿੰਕੂ, ਰਤਨ, ਗੁਰਮੀਤ, ਮਹਿਮੀ, ਰਮੇਸ਼ ਕੁਮਾਰ, ਸੰਨੀ, ਅਤੇ ਬੰਟੀ ਆਦਿ ਨੇ ਦੱਸਿਆ ਕਿ ਮਹੱਲਾ ਸਦਾਬਰਤ ’ਚ ਨਗਰ ਕੌਂਸਲ ਦਾ ਟਿਊਬਵੈੱਲ ਲੱਗਾ ਹੋਇਆ ਹੈ ਪਰ ਪਿਛਲੇ ਤਿੰਨ ਦਿਨਾਂ ਤੋਂ ਟਿਊਬਵੈੱਲ ’ਚ ਆਈ ਖਰਾਬੀ ਕਾਰਨ ਉਨ੍ਹਾਂ ਦੇ ਘਰਾਂ ਦੀ ਪਾਣੀ ਦੀ ਸਪਲਾਈ ਠੱਪ ਹੋ ਕੇ ਰਹਿ ਗਈ।
ਜਿਸਦੇ ਕਾਰਨ ਉਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਦੱਸਿਆ ਕਿ ਪਾਣੀ ਦੇ ਲਈ ਉਨ੍ਹਾਂ ਨੂੰ ਰੇਲਵੇ ਰੋਡ ’ਤੇ ਆਪਣੀਆਂ ਬਾਲਟੀਆਂ ਤੇ ਬਰਤਨ ਲੈ ਕੇ ਜਾਣਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਰੋਸ ਪ੍ਰਗਟ ਕਰਦੇ ਕਿਹਾ ਕਿ ਨਗਰ ਕੌਂਸਲ ਵਲੋਂ ਸਥਾਪਤ ਸਦਾਬਰਤ ਦਾ ਟਿਉੂਬਵੈੱਲ ਕਈ ਬਾਰ ਪਹਿਲਾਂ ਵੀ ਖਰਾਬ ਹੋ ਚੁੱਕਾ ਹੈ। ਉਨ੍ਹਾਂ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਟਿਊਬਵੈੱਲ ਦਾ ਸਥਾਈ ਹੱਲ ਕੀਤਾ ਜਾਵੇ।
ਕੀ ਕਹਿੰਦੇ ਨੇ ਟਿਊਬਵੈੱਲ ਦੇ ਪੰਪ ਅਾਪ੍ਰੇਟਰ
ਇਸ ਸਬੰਧ ’ਚ ਜਦੋ ਸਦਾਬਰਤ ’ਚ ਸਥਿਤ ਟਿਊਬਵੈੱਲ ’ਤੇ ਦੌਰਾ ਕੀਤਾ ਗਿਆ ਤਾਂ ਉਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਮੌਕੇ ’ਤੇ ਮੌਜੂਦ ਪੰਪ ਅਾਪ੍ਰੇਟਰ ਵਿਕਰਮਜੀਤ ਨੇ ਦੱਸਿਆ ਕਿ ਸਦਾਬਰਤ ਦਾ ਟਿਊਬਵੈੱਲ ਕਰੀਬ 600 ਫੁੱਟ ਡੂੰਘਾ ਹੈ ਪਰ ਇਸ ’ਤੇ ਮੋਟਰ 20 ਹਰਸ ਪਾਵਰ ਦੀ ਲੱਗੀ ਹੈ ਜੋ ਕਿ ਘੱਟ ਪਾਵਰ ਦੀ ਹੋਣ ਕਾਰਨ ਸਡ਼ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਟਿਊਬਵੈੱਲ ਨੂੰ ਮਹੱਲੇ ਤੋਂ ਇਲਾਵਾ ਨਾਨਕਪੁਰਾ ਪਿੰਡ ਨੂੰ ਸਪਲਾਈ ਜਾਂਦੀ ਹੈ ਅਤੇ ਮੋਟਰ ਦੇ ਜਿਆਦਾ ਦੇਰ ਚੱਲਣ ਕਾਰਨ ਕਈ ਬਾਰ ਖਰਾਬੀ ਆ ਚੁੱਕੀ ਹੈ। ਉਨਾਂ ਕਿਹਾ ਕਿ ਸਦਾਬਰਤ ਦੇ ਟਿਊਬਵੈੱਲ ’ਤੇ ਪਾਣੀ ਦੀ ਡੂੰਘਾਈ ਅਤੇ ਵਧੇ ਸਪਲਾਈ ਦੇ ਸਿਸਟਮ ਨੂੰ ਵੇਖਦੇ ਹੋਏ ਵੱਡੀ ਮੋਟਰ ਲੱਗਣੀ ਚਾਹੀਦੀ ਹੈ।
ਮੋਟਰਸਾਈਕਲ ਸਵਾਰਾਂ ਨੇ ਝਪਟੀਆਂ ਅੌਰਤ ਦੀਆਂ ਵਾਲੀਆਂ
NEXT STORY