ਰਾਜਪੁਰਾ (ਚਾਵਲਾ) - ਅੱਜ ਸ਼ਾਮ ਸੰਗਰੂਰ ਤੋਂ ਚੰਡੀਗੜ੍ਹ ਨਵਾਂ ਸਾਲ ਮਨਾਉਣ ਜਾ ਰਹੇ ਨਿਖਿਲ, ਪ੍ਰਿੰਸ ਅਤੇ ਮਨੀ ਨਾਂ ਦੇ 3 ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਪਿੰਡ ਖੇੜੀ ਗੰਡਿਆਂ ਨਾਲ ਲਗਦੇ ਪੈਟਰੋਲ ਪੰਪ ਕੋਲ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਉਨ੍ਹਾਂ ਨੂੰ ਉਥੋਂ ਲੰਘ ਰਹੇ ਲੋਕਾਂ ਨੇ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਪਹੁੰਚਾਇਆ। ਡਾਕਟਰਾਂ ਅਨੁਸਾਰ ਤਿੰਨੋਂ ਨੌਜਵਾਨਾਂ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਮੁਢਲੀ ਮੈਡੀਕਲ ਸਹਾਇਤਾ ਤੋਂ ਬਾਅਦ 108 ਐਂਬੂਲੈਂਸ ਰਾਹੀਂ ਚੰਡੀਗੜ੍ਹ ਰੈਫਰ ਦਿੱਤਾ ਹੈ। ਜ਼ਖਮੀ ਨੌਜਵਾਨਾਂ ਦੀ ਉਮਰ 16 ਤੋਂ 20 ਸਾਲਾਂ ਵਿਚਕਾਰ ਦੱਸੀ ਜਾਂਦੀ ਹੈ।
ਪੰਜਾਬ ਸਰਕਾਰ ਨੇ ਪਹਿਲੇ ਸਾਲ ਹੀ 29 ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ
NEXT STORY